ਫਿਰੋਜ਼ਪੁਰ (ਹਰਜਿੰਦਰਪਾਲ ਸ਼ਰਮਾ): ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਝੋਕ ਹਰੀ ਹਰ ਦੇ ਜੰਮਪਲ ਕਲਮ ਦੇ ਧਨੀ ਪੱਤਰਕਾਰੀ ਦੇ ਖੇਤਰ ਵਿਚ ਪਿੰਡ ਨੂੰ ਉੱਚੀਆ ਬੁੰਲਦੀਆਂ ਦੇ ਪਹੁੰਚਾਉਣ ਵਾਲੇ ਝਰਮਲ ਸਿੰਘ ਦੀ ਯਾਦ ਨੂੰ ਸਮਰਪਿਤ ਲਈ ਪਿੰਡ ਵਾਸੀਆਂ ਅਤੇ ਸਮਾਜਸੇਵੀ ਸੰਸਥਵਾਂ ਵੱਲੋਂ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਖੇਡ ਸਟੇਡੀਅਮ ਵਿਚ ਯਾਦਗਿਰੀ ਗੇਟ ਦੀ ਉਸਾਰੀ ਜੈਨ ਏਰੀਗੇਸ਼ਨ ਜਲਗਾਓ (ਮਹਾਂਰਾਸ਼ਟਰ ) ਦੇ ਐੱਮ. ਡੀ. ਅਜੀਤ ਜੈਨ ਦੇ ਸਹਿਯੋਗ ਨਾਲ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਇਸ ਦਾ ਉਦਘਾਟਨ ਉੱਘੇ ਸਮਾਜਸੇਵਕ ਡਾਕਟਰ ਐੱਸ.ਪੀ. ਸਿੰਘ ਓਬਰਾਏ ਦੁਬਈ ਸਰਬਤ ਦਾ ਭਲਾ ਅਤੇ ਝਰਮਲ ਸਿੰਘ ਦੀ ਬੇਟੀ ਜ਼ਸ਼ਨਪ੍ਰੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਇਨ੍ਹਾਂ ਨਾਲ ਬੀ.ਕੇ. ਲਾਭ ਵਾਈਸ ਪ੍ਰਧਾਨ ਜੈਨ ਏਰੀਗੇਸ਼ਨ ਸਿਸਟਮ ਜਲਗਾਓਂ (ਮਹਾਂਰਾਸ਼ਟਰ ) ਦੇ ਅਧਿਕਾਰੀ , ਵੈਦਵਾਨ ਹਰਬਲ ਪ੍ਰਾਈਵੇਟ ਲਿਮਿਟਡ ਕੰਪਨੀ ਚੰਡੀਗੜ੍ਹ ਦੇ ਐੱਮ ਡੀ ਸੁਭਾਸ਼ ਗੋਇਲ, ਪੁਖਰਾਜ ਹੈਲਥ ਹਰਬਲ ਕੇਅਰ ਪ੍ਰਾਈਵੇਟ ਲਿਮਿਟਡ ਜਲੰਧਰ ਵੱਲੋਂ ਐੱਮ.ਡੀ. ਸੁਖਜੀਤ ਸਿੰਘ ਚੀਮਾ, ਸਾਬਕਾ ਸਰਪੰਚ ਭਜਨ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਕਰਨਵੀਰ ਸਿੰਘ ਸੰਧੂ, ਹਰਦੇਵ ਸੰਧੂ ਸੁਖਦੇਵ ਸਿੰਘ ਸੰਧੂ, ਜਗਸੀਰ ਸਿੰਘ, ਗੁਰਦੇਵ ਸਿੰਘ, ਬੋਹੜ ਸਿੰਘ, ਇਕਬਾਲ ਸਿੰਘ, ਕਸ਼ਮੀਰ ਸਿੰਘ ਸੰਧੂ, ਮਲਕੀਤ ਸਿੰਘ ਸੰਧੂ, ਸਰਪੰਚ ਗੁਰਵਿੰਦਰ ਸਿੰਘ, ਨਰੇਸ਼ ਸੈਣੀ ਸਬ: ਇੰਸਪੈਕਟਰ ਪੰਜਾਬ ਪ੍ਰਧਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਿਰੋਜ਼ਪੁਰ, ਗੁਰਦੇਵ ਸਿੰਘ ਮਹਿਮਾ ਪ੍ਰਧਾਨ ਕੋਅਪਰੇਟਿਵ ਸੋਸਾਇਟੀ, ਸਤਨਾਮ ਸਿੰਘ ਸਕੱਤਰ ਨਸੀਰਾ ਖਿਲਚੀ ਆਦਿ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਉਘਾਟਨੀ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਪੁਹੰਚੇ ਐੱਸ.ਪੀ. ਸਿੰਘ ਓਬਰਾਏ ਨੇ ਝਿਰਮਲ ਸਿੰਘ ਦੇ ਸੁਭਾਅ ਅਤੇ ਉਨ੍ਹਾਂ ਵੱਲੋਂ ਇਮਾਨਦਾਰੀ ਨਾਲ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਕਿਹਾ ਕਿ ਜੋ ਇਨਸਾਨ ਸਮਾਜ ਲਈ ਚੰਗਾ ਕੰਮ ਕਰਦਾ ਹੈ, ਉਸ ਨੂੰ ਦੁਨੀਆ ਹਮੇਸ਼ਾ ਯਾਦ ਰਖਦੀ ਹੈ। ਇਹੋ ਜਿਹੀ ਸ਼ਖ਼ਸ਼ੀਅਤ ਸੀ ਝਿਰਮਲ ਸਿੰਘ। ਸਾਨੂੰ ਵੀ ਉਨ੍ਹਾਂ ਵੱਲੋਂ ਪਾਏ ਪੂਰਨਿਆਂ 'ਤੇ ਚਲਣਾ ਚਾਹੀਦਾ ਹੈ। ਐੱਸ.ਪੀ. ਓਬਰਾਏ ਨੇ ਝਰਮਲ ਸਿੰਘ ਦੀ ਲੜਕੀ ਜ਼ਸ਼ਨਪ੍ਰੀਤ ਕੌਰ ਨੂੰ 2 ਲੱਖ 51 ਹਜ਼ਾਰ ਰੁਪਏ ਅਤੇ ਸਕੂਲ ਦੇ ਪਾਣੀ ਦੇ ਪ੍ਰਬੰਧ ਲਈ 6 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਕਰ ਤੁਸੀਂ ਵੀ ਜਾਂਦੇ ਹੋ Gym ਤਾਂ ਪੜ੍ਹੋ ਇਹ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY