ਝਬਾਲ( ਨਰਿੰਦਰ )- ਜਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਦੇ ਦਿਸ਼ੇ ਨਿਰਦੇਸ਼ਾ ਤਹਿਤ ਕੇਦਰ ਸਰਕਾਰ ਵੱਲੋਂ ਸ਼ੁਰੂ ਕੀਤੀ “ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ'' ਅਧੀਨ ਬਲਾਕ ਗੰਡੀਵਿੰਡ ਦੇ ਪਿੰਡ ਕੋਟ ਸਿਵਿਆ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਪ ਲਗਾਇਆ ਗਿਆ।ਇਸ ਕੈਪ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲਾ ਏ. ਡੀ. ਸੀ. ਵਿਕਾਸ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਅਤੇ ਬਲਾਕ ਗੰਡੀਵਿੰਡ ਦੇ ਬੀ. ਡੀ. ਪੀ. ਸ੍ਰ; ਹਰਜੀਤ ਸਿੰਘ ਨੇ ਕੈਪ 'ਚ ਸ਼ਾਮਲ ਲੋਕਾਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਕੇਦਰ ਸਰਕਾਰ ਵੱਲੋਂ ਚਲਾਈਆ ਜਾ ਰਹੀਆ ਗਰੀਬ ਅਤੇ ਪਛੜੇ ਪਰਿਵਾਰਾ ਲਈ 18 ਵਿਸ਼ੇਸ਼ ਯੋਜਨਾਵਾ ਦਾ ਜੋ ਲੋਕ ਲਾਭ ਨਹੀਂ ਲੈ ਸਕੇ, ਲੋਕਾਂ ਨੂੰ ਇਸ ਯੋਜਨਾ ਪ੍ਰਤੀ ਜਾਗਰੂਕ ਕਰਕੇ ਇਸ ਦਾ ਵੱਧ ਤੋ ਵੱਧ ਲਾਭ ਪੁੰਚਾਇਆ ਜਾਵੇਗਾ । ਅਸੀ 23 ਅਕਤੂਬਰ ਤੋਂ ਸਾਰੇ ਜ਼ਿਲੇ 'ਚ ਬਣੇ ਪਿੰਡਾ ਦੇ ਘਰਾਂ 'ਚ ਜਾ ਕੇ 60 ਹਜ਼ਾਰ ਰੁਪਏ ਸਲਾਨਾ ਘੱਟ ਆਮਦਨ ਵਾਲਿਆਂ ਨੂੰ ਇਸ ਯੋਜਨਾਵਾ ਦਾ ਲਾਭ ਦਿੱਤਾ ਜਾਵੇਗਾ ।ਇਸ ਮੌਕੇ ਪੰਚਾਇਤ ਸੈਕਟਰੀ ਬਲਕਾਰ ਸਿੰਘ, ਸਰਪੰਚ ਸ਼ਾਮ ਸਿੰਘ, ਨਰੇਗਾ ਅਫਸਰ ਗੁਰਕੀਰਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।
ਝੂਠਾ ਕੇਸ ਦਰਜ ਹੋਣ 'ਤੇ ਕਾਂਗਰਸੀ ਵਰਕਰਾਂ ਵੱਲੋਂ ਇਨਸਾਫ ਦੀ ਮੰਗ
NEXT STORY