ਝਬਾਲ (ਨਰਿੰਦਰ)- ਪਿਛਲੇ ਦਿਨੀ ਥਾਣਾਂ ਝਬਾਲ ਵਿਖੇ ਸਕੱਤਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਭੁਜੜਾਵਾਲਾ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਭੁਜੜਾ ਵਾਲਾ ਦੇ 7 ਵਿਅਕਤੀਆਂ ਖਿਲਾਫ ਚੋਰੀ ਝੋਨਾ ਵੱਡਣ ਦੇ ਨਜਾਇਜ਼ ਕੇਸ ਵਿਰੁੱਧ ਸ਼ੁੱਕਰਵਾਰ ਭੁਜੜਾਵਾਲਾ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਗੁਰਪ੍ਰੌਤਸਿੰਘ ਗੋਪੀ, ਬਲਬੀਰ ਸਿੰਘ ਬੱਲਾ, ਜਗਜੀਤ ਸਿੰਘ ਜੀਤੂ ਅਤੇ ਸੁਰਜੀਤ ਸਿੰਘ, ਜੋਬਨ ਸਿੰਘ ਅਤੇ ਬੱਬੀ ਵਾਸੀ ਭੁਜੜਾਵਾਲਾ ਨੇ ਪ੍ਰੈਸ ਕਾਨਫੰਰਸ 'ਚ ਪੁਲਸ ਦੇ ਉੱਚ ਅਧਿਕਾਰੀਆ ਨੂੰ ਭੇਜੀਆਂ ਦਰਖਾਸਤਾਂ ਅਤੇ ਪਰਚੇ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵਿਖਾਉਦਿਆਂ ਕਿਹਾ ਕਿ ਜ਼ਮੀਨ ਨੰਬਰ 10/4 ਦੀ ਰਜਿਸਟਰੀ ਤੇ ਗਿਰਦਾਵਰੀਆਂ ਉਨ੍ਹਾਂ ਦੇ ਨਾਮ 'ਤੇ ਹਨ, ਜਿਥੇ ਉਨ੍ਹਾਂ ਨੇ ਬਕਾਇਦਾ ਝੋਨਾ ਬੀਜਿਆਂ ਹੈ ਪਰ ਪਿਛਲੇ ਦਿਨੀ ਜਦੋ ਉਕਤ ਜ਼ਮੀਨ 'ਚ ਉਹ ਝੌਨਾ ਵੱਡਣ ਗਏ ਤਾ ਸਕੱਤਰ ਸਿੰਘ ਹੁਣਾ ਨੇ ਪਾਣੀ ਲਗਾਕੇ ਝੋਨਾ ਕੱਟਣ ਤੋ ਰੋਕ ਦਿਤਾ ਅਤੇ ਬਿਨਾ ਝੋਨਾ ਵੱਡੇ ਵਾਪਿਸ ਆ ਗਏ। ਉਨ੍ਹਾਂ ਨੇ ਥਾਣਾਂ ਝਬਾਲ ਵਿਖੈ ਦਰਖਾਸਤ ਦਿਤੀ ਪਰ ਝਬਾਲ ਪੁਲਸ ਨੇ ਉਲਟਾ ਸਕੱਤਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਾਡੇ ਖਿਲਾਫ ਝੂਠਾਂ ਕੇਸ ਦਰਜ ਕਰ ਦਿੱਤਾ। ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਤਰੀਆਂ ਤੋਂ ਪੂਰੇ ਕੇਸ ਦੀ ਇੰਨਕੁਆਰੀ ਕਰਕੇ ਝੂਠੇ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਉਧਰ ਵਿਰੋਧੀ ਧਿਰ ਦੇ ਸਾਹਿਬ ਸਿੰਘ ਪੁੱਤਰ ਸਕੱਤਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਉਪਰੋਕਤ ਵਿਅਕਤੀਆਂ ਵੱਲੋਂ ਲਾਏ ਦੋਸ਼ਾ ਨੂੰ ਨਕਾਰਦਿਆ ਕਿਹਾ ਕਿ ਉਸ ਜ਼ਮੀਨ 'ਤੇ ਸਾਡਾ ਕਬਜ਼ਾ ਹੈ। ਤਹਿਸੀਲਦਾਰ ਨਾਲ ਮਿਲੀ ਭੁਗਤ ਕਰਕੇ ਗਲਤ ਗਿਰਦਾਵਰੀਆਂ ਤੇ ਇੰਤਕਾਲ ਕਰਵਾ ਲਏ। ਇਸ ਤੋਂ ਬਾਅਦ ਅਸੀ ਸਾਰਾ ਮਾਮਲਾ ਐੱਸ. ਡੀ. ਐਮ ਦੇ ਧਿਆਨ 'ਚ ਲਿਆਦਾ ਅਤੇ ਐਸ. ਡੀ.ਐਮ ਨੇ 9/8/17 ਨੂੰ ਸਾਨੂੰ ਸਟੇਅ ਦੇ ਦਿੱਤਾ ਜਿਸ ਦੀਕਾਪੀ ਅਸੀ ਬਕਾਇਦਾ ਸਬੰਧਤ ਪਟਵਾਰੀ ਨੂੰ ਦਿੱਤੀ ਹੈ ਪਰ ਇਨ੍ਹਾਂ ਨੇ ਸਟੇਅ ਵਾਲੀ ਜ਼ਮੀਨ 'ਚੋਂ ਝੋਨਾ ਕੱਟ ਲਿਆਂ ਸੀ।
ਪਰਾਲੀ ਸਾੜਨ ਸਬੰਧੀ ਕਿਸਾਨਾਂ ਵਲੋਂ ਦਾਇਰ ਪਟੀਸ਼ਨ 'ਤੇ ਹਾਈਕੋਰਟ ਸਖਤ, ਪੰਜਾਬ ਤੇ ਕੇਂਦਰ ਨੂੰ ਨੋਟਿਸ ਜਾਰੀ
NEXT STORY