ਜਲੰਧਰ (ਖੁਰਾਣਾ) : ਪਿਛਲੇ ਸਮੇਂ ਦੌਰਾਨ ਰਹੀ ਕਾਂਗਰਸ ਦੀ ਸਰਕਾਰ ਦੇ ਸਮੇਂ ਜਲੰਧਰ ਨਿਗਮ ਦੀ ਬਿਲਡਿੰਗ ਵਿਭਾਗ ਵਿਚ ਅਣਗਿਣਤ ਘਪਲੇ ਹੋਏ ਅਤੇ ਉਸ ਸਮੇਂ ਤਾਇਨਾਤ ਅਧਿਕਾਰੀਆਂ ਨੇ ਖੂਬ ਜੇਬਾਂ ਗਰਮ ਕੀਤੀਆਂ। ਹੁਣ ਇਨ੍ਹਾਂ ਵਿਚੋਂ ਕਈ ਪੁਰਾਣੇ ਮਾਮਲਿਆਂ ਦੀ ਜਾਂਚ ਤੇਜ਼ ਹੋ ਗਈ ਹੈ। ਅਜਿਹਾ ਹੀ ਇਕ ਮਾਮਲਾ ਲੋਕਪਾਲ ਪੰਜਾਬ ਦੇ ਦਫਤਰ ਤੋਂ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਇਕ ਆਰ. ਟੀ. ਆਈ. ਐਕਟੀਵਿਸਟ ਦੀ ਸ਼ਿਕਾਇਤ ਦੇ ਆਧਾਰ ’ਤੇ ਲੋਕਪਾਲ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਸ ਇਨਵੈਸਟੀਗੇਸ਼ਨ ਦੇ ਅਹੁਦੇ ’ਤੇ ਤਾਇਨਾਤ ਇਕ ਉੱਚ ਅਧਿਕਾਰੀ ਨੇ ਪਿਛਲੇ ਸਮੇਂ ਦੌਰਾਨ ਜਲੰਧਰ ਆ ਕੇ ਕਈ ਨਾਜਾਇਜ਼ ਬਿਲਡਿੰਗਾਂ ਦੀ ਜਾਂਚ ਕੀਤੀ। ਉਹ ਅਧਿਕਾਰੀ ਨਾ ਸਿਰਫ ਇਨ੍ਹਾਂ ਬਿਲਡਿੰਗਾਂ ਦਾ ਮੌਕਾ ਦੇਖਣ ਲਈ ਸਾਈਟ ’ਤੇ ਗਏ, ਸਗੋਂ ਉਨ੍ਹਾਂ ਨਿਗਮ ਅਧਿਕਾਰੀਆਂ ਨਾਲ ਸਬੰਧਤ ਬਿਲਡਿੰਗਾਂ ਦਾ ਰਿਕਾਰਡ ਤਲਬ ਕਰ ਕੇ ਵੀ ਜਾਂਚ ਰਿਪੋਰਟ ਤਿਆਰ ਕੀਤੀ, ਜਿਸ ਨੂੰ ਲੋਕਪਾਲ ਕੋਲ ਸਬਮਿਟ ਕਰ ਦਿੱਤਾ ਗਿਆ ਹੈ। ਇਕ ਬਿਲਡਿੰਗ ਨਾਲ ਸਬੰਧਤ ਮਾਮਲੇ ’ਤੇ ਅੱਜ ਚੰਡੀਗੜ੍ਹ ਵਿਚ ਸੁਣਵਾਈ ਵੀ ਹੋਈ। ਮੰਨਿਆ ਜਾ ਿਰਹਾ ਹੈ ਕਿ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਪੰਜਾਬ ਦੇ ਲੋਕਪਾਲ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ : ਫਾਲਟ ਦੀਆਂ 11,500 ਸ਼ਿਕਾਇਤਾਂ : ਕੜਕਦੀ ਗਰਮੀ ’ਚ ਬਿਜਲੀ ਬੰਦ ਹੋਣ ਕਾਰਨ ਜਨਤਾ ਹਾਲੋ-ਬੇਹਾਲ
ਜਾਂਚ ਰਿਪੋਰਟ ’ਚ ਆਇਆ ਸਾਬਕਾ ਐੱਸ. ਟੀ. ਪੀ. ਪਰਮਪਾਲ ਸਿੰਘ ਦਾ ਨਾਂ
ਲੋਕਪਾਲ ਦਫਤਰ ਤੋਂ ਆਏ ਇਸ ਉੱਚ ਅਧਿਕਾਰੀ ਨੇ ਬਾਕੀ ਬਿਲਡਿੰਗਾਂ ਦੇ ਨਾਲ-ਨਾਲ ਪੁਰਾਣੀ ਸਬਜ਼ੀ ਮੰਡੀ ਚੌਕ ਨੇੜੇ ਸੁਭਾਸ਼ ਚੰਦਰ ਵੱਲੋਂ ਬਣਾਈ ਗਈ ਬਿਲਡਿੰਗ ਦੀ ਵੀ ਜਾਂਚ ਕੀਤੀ। ਉਨ੍ਹਾਂ ਜਾਂਚ ਰਿਪੋਰਟ ਵਿਚ ਲਿਖਿਆ ਹੈ ਕਿ ਮਾਲਕ ਵੱਲੋਂ ਬਣਾਈ ਗਈ ਬਿਲਡਿੰਗ ਦੀ ਪਹਿਲੀ ਮੰਜ਼ਿਲ ਨੂੰ ਨਿਗਮ ਨੇ ਸੀਲ ਕਰ ਦਿੱਤਾ ਸੀ ਪਰ ਉਸਦੀ ਪ੍ਰਵਾਹ ਨਾ ਕਰਦੇ ਹੋਏ ਬਿਲਡਿੰਗ ਦੇ ਮਾਲਕ ਨੇ ਪਹਿਲੀ ਅਤੇ ਦੂਜੀ ਮੰਜ਼ਿਲ ਵੀ ਬਣਾ ਲਈ ਅਤੇ ਕੋਈ ਵੀ ਨਕਸ਼ਾ ਪਾਸ ਨਹੀਂ ਕਰਵਾਇਆ। ਜਦੋਂ ਨਿਗਮ ਅਧਿਕਾਰੀ ਕੰਮ ਰੋਕਣ ਗਏ ਤਾਂ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਗਿਆ। ਕਮਿਸ਼ਨਰ ਨੇ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਪਰ ਉਸ ਸਮੇਂ ਦੇ ਐੱਮ. ਟੀ. ਪੀ. ਪਰਮਪਾਲ ਸਿੰਘ ਨੇ 6 ਮਹੀਨੇ ਤਕ ਫਾਈਲ ਨੂੰ ਆਪਣੇ ਕੋਲ ਹੀ ਰੱਖਿਆ। ਬਿਲਡਿੰਗ ਦੇ ਮਾਲਕ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਅੱਜ ਤਕ ਉਸ ਬਿਲਡਿੰਗ ’ਤੇ ਨਾ ਤਾਂ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਪੁਲਸ ਵਿਚ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਲੜਾਈ ਰੋਕਣ ਗਈ ਬਜ਼ੁਰਗ ਔਰਤ ਦੇ ਸੀਨੇ ’ਚ ਵੱਜੀ ਕੱਚ ਦੀ ਬੋਤਲ, ਮੌਤ
ਕਮਿਸ਼ਨਰ ਨੇ ਦੋਵਾਂ ਐੱਮ. ਟੀ. ਪੀਜ਼ ਵਿਚਕਾਰ ਕੰਮ ਵੰਡਿਆ
ਜਲੰਧਰ ਨਿਗਮ ਵਿਚ ਇਸ ਸਮੇਂ 2 ਐੱਮ. ਟੀ. ਪੀ. ਬਲਵਿੰਦਰ ਸਿੰਘ ਅਤੇ ਵਿਜੇ ਕੁਮਾਰ ਤਾਇਨਾਤ ਹਨ। ਕਮਿਸ਼ਨਰ ਨੇ ਬੀਤੇ ਦਿਨੀਂ ਹੁਕਮ ਜਾਰੀ ਕਰ ਕੇ ਦੋਵਾਂ ਵਿਚਕਾਰ ਕੰਮ ਵੰਡ ਦਿੱਤਾ ਹੈ।
ਬਲਵਿੰਦਰ ਸਿੰਘ ਪਲਾਨਿੰਗ ਦਾ ਕੰਮ ਦੇਖਣਗੇ ਅਤੇ ਈ-ਨਕਸ਼ਾ ਪੋਰਟਲ ’ਤੇ ਆਈਆਂ ਫਾਈਲਾਂ ਸਬੰਧੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਦੂਜੇ ਐੱਮ. ਟੀ. ਪੀ. ਵਿਜੇ ਕੁਮਾਰ ਕੋਲ ਨਾਜਾਇਜ਼ ਉਸਾਰੀ ਦੀ ਜਾਂਚ ਦਾ ਕੰਮ ਹੋਵੇਗਾ ਅਤੇ ਉਸ ਬਾਬਤ ਸ਼ਿਕਾਇਤਾਂ ਅਤੇ ਕੋਰਟ ਕੇਸ ਵੀ ਉਹ ਦੇਖਣਗੇ। ਇਸ ਤੋਂ ਇਲਾਵਾ ਕਮਿਸ਼ਨਰ ਨੇ ਰਿਹਾਇਸ਼ੀ ਨਕਸ਼ੇ ਪਾਸ ਕਰਨ ਅਤੇ ਹੋਰ ਮਹੱਤਵਪੂਰਨ ਕੰਮਾਂ ਸਬੰਧੀ ਪਾਵਰ ਐੱਮ. ਟੀ. ਪੀ. ਲੈਵਲ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਸੁਖਬੀਰ’ ਤੋਂ ਖ਼ਫ਼ਾ ਅਕਾਲੀਆਂ ਦੀ ਹੁਣ ਢੀਂਡਸਾ ’ਤੇ ਟੇਕ?, ਦਿੱਲੀ ਤੋਂ ਤਾਰ ਖੜਕਣ ਦੇ ਚਰਚੇ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਗਾ ’ਚ ਗੁੰਡਾ ਗਰਦੀ ਦਾ ਨੰਗਾ ਨਾਚ, ਦੋ ਧਿਰਾਂ ਵਿਚਕਾਰ ਚੱਲੀਆਂ ਕ੍ਰਿਪਾਨਾਂ
NEXT STORY