ਲੁਧਿਆਣਾ (ਸੰਨੀ) : ਸ਼ਹਿਰ 'ਚ ਸਮਰਾਲਾ ਚੌਂਕ ਤੋਂ ਲੈ ਕੇ ਫਿਰੋਜ਼ਪੁਰ ਰੋਡ ਚੁੰਗੀ ਤੱਕ ਬਣਾਏ ਜਾ ਰਹੇ ਐਲੀਵੇਟਿਡ ਰੋਡ ਪ੍ਰਾਜੈਕਟ ਦੇ ਤਹਿਤ 2 ਤਿਹਾਈ ਹਿੱਸੇ ਨੂੰ ਟ੍ਰੈਫਿਕ ਲਈ ਚਾਲੂ ਕਰ ਦਿੱਤਾ ਗਿਆ ਹੈ। ਐਲੀਵੇਟਿਡ ਰੋਡ 'ਤੇ ਅਪ ਅਤੇ ਡਾਊਨ ਰੈਂਪ ਦੇ ਆਸ-ਪਾਸ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੈਅ ਕੀਤੀ ਗਈ ਹੈ, ਜਦੋਂ ਕਿ ਐਲੀਵੇਟਿਡ ਰੋਡ 'ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੈਅ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਰੋਡ 'ਤੇ ਲੋਕ ਤੈਅ ਕੀਤੀ ਰਫ਼ਤਾਰ ਨਾਲੋਂ ਢਾਈ ਗੁਣਾ ਜ਼ਿਆਦਾ ਮਤਲਬ ਕਿ 150 ਤੋਂ ਵੀ ਜ਼ਿਆਦਾ ਦੀ ਰਫ਼ਤਾਰ 'ਤੇ ਵਾਹਨ ਚਲਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹੁਣ ਇਕ ਘੰਟੇ 'ਚ ਪਹੁੰਚ ਜਾਵੋਗੇ Shimla, ਜਾਣੋ ਕਿਵੇਂ
ਟ੍ਰੈਫਿਕ ਪੁਲਸ ਵੱਲੋਂ ਐਲੀਵੇਟਿਡ ਰੋਡ 'ਤੇ ਓਵਰ ਸਪੀਡ ਨੂੰ ਰੋਕਣ ਲਈ ਸਪੀਡ ਰਾਡਾਰ ਤਾਇਨਾਤ ਕੀਤੇ ਗਏ ਹਨ, ਜੋ ਵਾਰੀ-ਵਾਰੀ ਦੋਹਾਂ ਦਿਸ਼ਾਵਾਂ 'ਚ ਵਾਹਨਾਂ ਦੀ ਰਫ਼ਤਾਰ ਚੈੱਕ ਕਰਦੇ ਹਨ। ਇੱਥੇ ਰੋਜ਼ਾਨਾ 25 ਤੋਂ 30 ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਲੋਕ ਸੁਧਰਨ ਨੂੰ ਤਿਆਰ ਨਹੀਂ। ਦੱਸਣਯੋਗ ਹੈ ਕਿ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 55 ਫ਼ੀਸਦੀ ਤੋਂ ਜ਼ਿਆਦਾ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੇ ਪਿੱਛੇ ਕਾਰਨ ਤੇਜ਼ ਰਫ਼ਤਾਰ ਹੀ ਹੈ। ਤੇਜ਼ ਰਫ਼ਤਾਰ ਦਾ ਚਲਾਨ ਹੋਣ 'ਤੇ ਚਾਲਕ ਦਾ ਡਰਾਈਵਿੰਗ ਲਾਈਸੈਂਸ ਵੀ 3 ਮਹੀਨੇ ਲਈ ਸਸਪੈਂਡ ਕਰਨ ਦਾ ਨਿਯਮ ਹੈ।
ਇਹ ਵੀ ਪੜ੍ਹੋ : ਦੀਵਾਲੀ 'ਤੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਹੋ ਗਏ ਮਾਲੋ-ਮਾਲ, ਜਾਰੀ ਹੋਏ Order
ਇਸ ਦੇ ਨਾਲ ਹੀ ਪਹਿਲੀ ਵਾਰ ਜ਼ੁਰਮ ਕਰਨ 'ਤੇ 1000 ਅਤੇ ਦੂਜੀ ਵਾਰ ਜ਼ੁਰਮ ਕਰਨ 'ਤੇ 2 ਹਜ਼ਾਰ ਰੁਪਏ ਜੁਰਮਾਨਾ ਵੀ ਤੈਅ ਕੀਤਾ ਗਿਆ ਹੈ। ਸਾਲ 2023 'ਚ ਟ੍ਰੈਫਿਕ ਪੁਲਸ ਤੇਜ਼ ਰਫ਼ਤਾਰ 'ਤੇ ਰੋਕ ਲਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਹੁਣ ਤੱਕ 2100 ਤੋਂ ਜ਼ਿਆਦਾ ਚਲਾਨ ਤੇਜ਼ ਰਫ਼ਤਾਰ ਦੇ ਕੀਤੇ ਜਾ ਚੁੱਕੇ ਹਨ ਪਰ ਹਾਲਾਤ ਇਹ ਹਨ ਕਿ ਲੋਕ ਪੁਲਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਗੱਡੀਆਂ ਨੂੰ ਹਵਾ ਦੀ ਰਫ਼ਤਾਰ ਨਾਲ ਸੜਕਾਂ 'ਤੇ ਉਡਾਉਂਦੇ ਹੋਏ ਲਿਜਾ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਥੀਂ ਉਜਾੜ ਲਿਆ ਘਰ, ਸ਼ਾਹਕੋਟ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤੀ ਬੇਰਹਿਮ ਮੌਤ
NEXT STORY