ਚੰਡੀਗੜ੍ਹ : ਪੰਜਾਬ ‘ਚ ਮੁੜ ਖੇਡ ਸੱਭਿਆਚਾਰ ਪੈਦਾ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਖੇਡਾਂ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਹੌਸਲਾ ਵਧਾਇਆ ਜਾਵੇ। ਸੂਬਾ ਸਰਕਾਰ ਵੱਖ-ਵੱਖ ਖੇਡਾਂ ਨਾਲ ਸਬੰਧਿਤ ਖਿਡਾਰੀਆਂ ਨੂੰ ਉਪਕਰਨ ਅਤੇ ਖਾਣ-ਪੀਣ/ ਡਾਈਟ ਦੇਣ ਲਈ ਵੀ ਅਸਰਦਾਰ ਨੀਤੀ ਬਣਾਏਗੀ। ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਖੇਲੋ ਇੰਡੀਆ-2022 ਦੇ ਜੇਤੂ ਖਿਡਾਰੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਖ਼ਬਰ ਇਹ ਵੀ : ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਵੱਖਰੀ ਵਿਧਾਨ ਸਭਾ ਬਣਾਏਗਾ ਹਰਿਆਣਾ, ਪੜ੍ਹੋ TOP 10
ਉਨ੍ਹਾਂ ਖਿਡਾਰੀਆਂ ਨੂੰ ਮਿਹਨਤ ਕਰਕੇ ਪੰਜਾਬ ਨੂੰ ਖੇਡਾਂ 'ਚ ਨੰਬਰ ਇਕ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਖੇਡ ਸੱਭਿਆਚਾਰ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਖੇਡਾਂ ਨਾਲ ਬਹੁਤ ਪੁਰਾਣਾ ਨਾਤਾ ਹੈ ਅਤੇ ਪੰਜਾਬੀ ਮਿਹਨਤ ਕਰਕੇ ਅੱਗੇ ਵਧਣਾ ਜਾਣਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਚੰਗੇ ਨਾਗਰਿਕ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਨਕਦ ਇਨਾਮ, ਖਾਣ-ਪੀਣ/ਡਾਈਟ ਦੇਣ ਸਬੰਧੀ ਨੀਤੀ ਬਣਾਏਗੀ।
ਇਹ ਵੀ ਪੜ੍ਹੋ : ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ’ਚ SYL ਨਹਿਰ ਸਣੇ ਹੋਰ ਮੁੱਦਿਆਂ ਦਾ ਚੀਮਾ ਤੇ ਬੈਂਸ ਵੱਲੋਂ ਜ਼ੋਰਦਾਰ ਵਿਰੋਧ
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ ਪੇਸ਼ ਕੀਤੇ ਪੰਜਾਬ ਬਜਟ ‘ਚ ਖੇਡਾਂ ਦਾ ਸਾਲਾਨਾ ਬਜਟ ਵਧਾ ਕੇ 223 ਕਰੋੜ ਕੀਤਾ ਗਿਆ ਹੈ, ਜੋ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਤਹਿਤ ਖੇਲੋ ਇੰਡੀਆ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ, ਸਿਲਵਰ ਮੈਡਲ ਜੇਤੂ ਨੂੰ 30 ਹਜ਼ਾਰ ਰਪੁਏ ਅਤੇ ਬ੍ਰੋਂਜ਼ ਮੈਡਲ ਜੇਤੂ ਨੂੰ 20 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : PSTCL ਦੇ ਵਧਦੇ ਕਦਮ, ਬਿਜਲੀ ਟਰਾਂਸਮਿਸ਼ਨ 'ਚ ਨਿਭਾ ਰਿਹਾ ਅਹਿਮ ਭੂਮਿਕਾ : ਏ. ਵੇਣੂ ਪ੍ਰਸਾਦ
ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਖੇਡਾਂ ‘ਚ ਭਾਵੇਂ ਪੰਜਾਬ ਦੀ ਓਵਰਆਲ 9ਵੀਂ ਪੁਜ਼ੀਸ਼ਨ ਆਈ ਹੈ ਪਰ ਪੰਜਾਬੀ ਖਿਡਾਰੀ ਸ਼ਾਨਦਾਰ ਖੇਡੇ ਹਨ ਅਤੇ ਉਨ੍ਹਾਂ ਨੇ ਮੈਡਲ ਵੀ ਜਿੱਤੇ ਹਨ। ਉਨ੍ਹਾਂ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਤੇ ਪ੍ਰੇਰਨਾ ਦਿੰਦਿਆਂ ਕਿਹਾ ਕਿ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹੋ, ਪੱਕੇ ਇਰਾਦੇ ਨਾਲ ਨਿਸ਼ਾਨਾ ਮਿੱਥ ਕੇ ਅੱਗੇ ਵਧਦੇ ਰਹੋ। ਇਸ ਮੌਕੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਕੋਚ, ਜ਼ਿਲਾ ਸਪੋਰਟਸ ਅਫਸਰ ਤੇ ਖਿਡਾਰੀ ਹਾਜ਼ਰ ਸਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੂਸੇਵਾਲਾ ਕਤਲਕਾਂਡ : ਫਾਰਚੂਨਰ ਗੱਡੀ ਵਾਲੇ ਸਤਬੀਰ ’ਤੇ ਜੇਲ੍ਹ ’ਚ ਕਾਤਿਲਾਨਾ ਹਮਲਾ
NEXT STORY