ਬਠਿੰਡਾ (ਵਰਮਾ)— ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਪੂਰੇ ਬਾਦਲ ਪਰਿਵਾਰ ਵਲੋਂ ਮੁਆਫੀ ਮੰਗਣਾ 'ਨਾਲਾਇਕ ਔਲਾਦ' ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੀਆਂ ਗਲਤੀਆਂ ਭੁਗਤਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਧਾਰਮਿਕ ਸੇਵਾ ਕੀਤੀ ਤੇ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਇਥੇ ਇਕ ਸਮਾਗਮ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪਛਤਾਵਾ ਕਰਨ ਨਾਲ ਸਪੱਸ਼ਟ ਹੋਇਆ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਵਿਰੋਧੀ ਰਿਹਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਜਾਣੇ-ਅਣਜਾਣੇ ਵਿਚ ਹੋਈਆਂ ਗਲਤੀਆਂ ਲਈ ਮੁਆਫੀ ਤਾਂ ਮੰਗੀ ਪਰ ਅਸਲ ਵਿਚ ਅਣਜਾਣੇ ਵਿਚ ਗਲਤੀਆਂ ਘੱਟ ਅਤੇ ਜਾਣਬੁੱਝ ਕੇ ਜ਼ਿਆਦਾ ਹੋਈਆਂ। ਹੁਣ ਲੋਕ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਮੂੰਹ ਨਹੀ ਲਗਾਉਣਗੇ। ਇਸ ਮੌਕੇ ਅਰੁਣ ਵਧਾਵਨ, ਰਾਜਨ ਗਰਗ, ਇੰਦਰਜੀਤ ਸਾਹਨੀ, ਅਨਿਲ ਭੋਲਾ, ਕੌਂਸਲਰ ਜੁਗਰਾਜ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਰਾਜੂ ਭੱਠੇ ਵਾਲਾ ਤੇ ਹੋਰ ਮੌਜੂਦ ਸਨ।
ਚੰਡੀਗੜ੍ਹ ਏਅਰਪੋਰਟ 'ਤੇ ਦੁਬਾਰਾ ਇੰਸਟਾਲ ਹੋਇਆ 'ਆਈ. ਐੱਲ.'
NEXT STORY