ਕਪੂਰਥਲਾ (ਸੰਦੀਪ ਓਬਰਾਏ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ 'ਤੇ ਚੱਲਦਿਆਂ ਬੈਂਗਲੋਰ ਦੇ ਵਸਨੀਕ ਧਰਮਿੰਦਰ ਕੁਮਾਰ ਨੇ ਗੁਰੂ ਜੀ ਦੀਆਂ ਪਹਿਲੀਆਂ ਦੋ ਉਦਾਸੀਆਂ ਨੂੰ 5000 ਕਿਲੋਮੀਟਰ ਦੌੜ ਕੇ ਤੇ ਪੈਦਲ ਯਾਤਰਾ ਕਰਕੇ ਮੁਕੰਮਲ ਕੀਤਾ ਹੈ। ਧਰਮਿੰਦਰ ਕੁਮਾਰ ਨੇ ਰਨ ਫਾਰ ਹੰਗਰ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੀਤੀਆਂ ਉਦਾਸੀਆਂ ਦੇ ਰਾਹਾਂ 'ਤੇ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਧਰਮਿੰਦਰ ਨੇ ਸਾਢੇ ਪੰਜ ਮਹੀਨਿਆਂ 'ਚ ਗੁਰੂ ਜੀ ਦੀ ਪਹਿਲੀ ਅਤੇ ਦੂਜੀ ਯਾਤਰਾ ਬੇਬੇ ਨਾਨਕੀ ਦੇ ਦਰ 'ਤੇ ਮੱਥਾ ਟੇਕ ਕੇ ਸੰਪਨ ਕੀਤੀ।
ਜ਼ਿਕਰਯੋਗ ਹੈ ਕਿ ਧਰਮਿੰਦਰ ਨੇ 17 ਮਾਰਚ ਨੂੰ ਸੁਲਤਾਨਪੁਰ ਲੋਧੀ ਤੋਂ ਆਪਣੀ ਪਹਿਲੀ ਯਾਤਰਾ ਆਰੰਭ ਕੀਤੀ ਸੀ, ਜਿਸ ਦੌਰਾਨ ਉਹ ਪੰਜਾਬ, ਹਰਿਆਣਾ ਤੇ ਦਿੱਲੀ 'ਚ ਜਿਥੇ-ਜਿਥੇ ਗੁਰੂ ਜੀ ਗਏ ਉਨ੍ਹਾਂ ਥਾਵਾਂ 'ਤੇ ਯਾਤਰਾ ਲਈ ਪਹੁੰਚੇ। ਢਾਈ ਮਹੀਨੇ ਬਾਅਦ ਪਹਿਲੀ ਉਦਾਸੀ ਮੁਕੰਮਲ ਹੋਣ ਤੋਂ ਬਾਅਦ ਧਰਮਿੰਦਰ ਮੁੜ ਸੁਲਤਾਨਪੁਰ ਲੋਧੀ 'ਚ ਬੇਬੇ ਨਾਨਕੀ ਦੇ ਘਰ ਨਤਮਸਤਕ ਹੋਏ ਅਤੇ ਇਥੋਂ ਹੀ 4 ਜੂਨ ਨੂੰ ਉਨ੍ਹਾਂ ਨੇ ਦੂਜੀ ਉਦਾਸੀ ਸ਼ੁਰੂ ਕੀਤੀ ਸੀ। ਦੱਸ ਦੇਈਏ ਕਿ ਧਰਮਿੰਦਰ ਦਾ ਮੁੱਖ ਮਕਸਦ ਇਕ ਸਾਲ 'ਚ 10 ਲੱਖ ਬੱਚਿਆਂ ਦੇ ਭੋਜਨ ਲਈ ਪੈਸਾ ਇਕੱਠਾ ਕਰਨਾ ਵੀ ਹੈ ਤਾਂ ਜੋ ਦੇਸ਼ 'ਚੋਂ ਭੁੱਖਮਰੀ ਦੀ ਸੱਮਸਿਆ ਤੋਂ ਨਿਜ਼ਾਤ ਪਾਈ ਜਾ ਸਕੇ।
ਫਤਾਹਪੁਰ ਜੇਲ 'ਚ ਗੁੱਥਮ-ਗੁੱਥਾ ਹੋਈਆਂ ਕੈਦੀ ਮਹਿਲਾਵਾਂ
NEXT STORY