ਜਲੰਧਰ (ਗੁਲਸ਼ਨ, ਸੋਨੂੰ)— ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਿਟੀ ਰੇਲਵੇ ਸਟੇਸ਼ਨ ਤੋਂ ਬੇਗਮਪੁਰਾ ਜਾਣ ਵਾਲੀ ਸਪੈਸ਼ਲ ਟਰੇਨ 6 ਫਰਵਰੀ ਨੂੰ ਪਲੇਟਫਾਰਮ ਨੰ. 1 ਤੋਂ ਰਵਾਨਾ ਕੀਤੀ ਗਈ। ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਅੱਜ ਆਸਥਾ ਦਾ ਸੈਲਾਬ ਦੇਖਣ ਨੂੰ ਮਿਲਿਆ।
ਸ਼ਰਧਾਲੂਆਂ ਨੇ ਸਟੇਸ਼ਨ 'ਤੇ ਖੂਬ ਕੀਰਤਨ ਕੀਤਾ ਅਤੇ ਉਸ ਤੋਂ ਬਾਅਦ ਸੰਤਾਂ ਵੱਲੋਂ ਅਰਦਾਸ ਉਪਰੰਤ ਸ਼ਰਧਾਲੂ ਟਰੇਨ 'ਚ ਸਵਾਰ ਹੋ ਕੇ ਰਵਾਨਾ ਹੋ ਗਏ। ਸਪੈਸ਼ਲ ਟਰੇਨ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਵਾਰਾਣਸੀ 'ਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰੀਬ 1600 ਸ਼ਰਧਾਲੂ ਸੰਤ ਨਿਰੰਜਣ ਦਾਸ ਜੀ ਨਾਲ ਰਵਾਨਾ ਹੋਏ। ਇਸ ਸਪੈਸ਼ਲ ਟਰੇਨ 'ਚ 22 ਸਲੀਪਰ ਕੋਚ ਅਤੇ 2 ਐੱਸ. ਐੱਲ. ਆਰ. ਹੋਣਗੇ। ਸਰਕੂਲੇਟਿੰਗ ਏਰੀਆ 'ਚ ਇਕ ਵਿਸ਼ਾਲ ਪੰਡਾਲ ਸਜਾਇਆ ਗਿਆਸ ਜਿਸ 'ਚ ਸੰਤ ਨਿਰੰਜਣ ਦਾਸ ਸੀ ਸੰਗਤ ਨੂੰ ਅਸ਼ੀਰਵਾਦ ਦਿੱਤਾ।
ਜ਼ਿਕਰਯੋਗ ਹੈ ਕਿ ਸਪੈਸ਼ਲ ਟਰੇਨ ਨੂੰ ਰਵਾਨਾ ਕਰਨ ਲਈ ਸਿਟੀ ਸਟੇਸ਼ਨ 'ਤੇ ਹਜ਼ਾਰਾਂ ਸ਼ਰਧਾਲੂ ਪਹੁੰਚੇ। ਆਰ. ਪੀ. ਐੱਫ, ਜੀ. ਆਰ. ਪੀ. ਅਤੇ ਜ਼ਿਲਾ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਰੀਬ 200 ਪੁਲਸ ਮੁਲਾਜ਼ਮ ਸਟੇਸ਼ਨ 'ਤੇ ਤਾਇਨਾਤ ਰਹੇ।
ਇਸੇ ਸਬੰਧ 'ਚ ਬੁੱਧਵਾਰ ਨੂੰ ਵੀ ਸਿਟੀ ਸਟੇਸ਼ਨ 'ਤੇ ਪੁਲਸ ਮੁਲਾਜ਼ਮਾਂ ਵੱਲੋਂ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨਾਲ ਸਰਚ ਮੁਹਿੰਮ ਚਲਾਈ ਗਈ ਗਈ ਸੀ। ਇਹ ਸਪੈਸ਼ਲ ਟਰੇਨ 9 ਫਰਵਰੀ ਨੂੰ ਵਾਰਾਣਸੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਤੋਂ ਬਾਅਦ 10 ਫਰਵਰੀ ਨੂੰ ਵਾਪਸੀ ਲਈ ਚੱਲ ਕੇ 11 ਫਰਵਰੀ ਨੂੰ ਸ਼ਾਮ ਦੇ ਸਮੇਂ ਜਲੰਧਰ ਸਿਟੀ ਪਹੁੰਚੇਗੀ।
ਫੇਸਬੁੱਕ 'ਤੇ ਗਲਤ ਪੋਸਟ ਪਾਉਣ ਅਤੇ ਧਮਕੀਆਂ ਦੇਣ ਵਾਲਾ ਨਾਮਜ਼ਦ
NEXT STORY