ਗੁਰਦਾਸਪੁਰ (ਹਰਮਨ, ਜ. ਬ.) : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਫੇਸਬੁੱਕ 'ਤੇ ਗਲਤ ਪੋਸਟ ਪਾਉਣ ਅਤੇ ਧਮਕੀਆਂ ਦੇਣ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰੇਸ਼ ਪਾਲ ਪੁੱਤਰ ਓਮ ਪ੍ਰਕਾਸ਼ ਵਾਸੀ ਗੁਰਦਾਸਪੁਰ ਨੇ ਕਿਹਾ ਕਿ ਉਸ ਨੇ ਨਰਿੰਦਰ ਕੁਮਾਰ ਵਾਸੀ ਗੁਰਦਾਸਪੁਰ ਕੋਲੋਂ ਇਕ ਬੂਥ ਖਰੀਦਣ ਲਈ 9 ਲੱਖ 50 ਹਜ਼ਾਰ ਰੁਪਏ ਵਿਚ ਇਕਰਾਰਨਾਮਾ ਕੀਤਾ ਸੀ ਅਤੇ 7 ਲੱਖ 50 ਹਜ਼ਾਰ ਰੁਪਏ ਬਤੌਰ ਬਿਆਨਾ ਨਰਿੰਦਰ ਕੁਮਾਰ ਨੂੰ ਦਿੱਤੇ ਸਨ ਪਰ ਨਰਿੰਦਰ ਨੇ ਦਿੱਤੇ ਹੋਏ ਸਮੇਂ 'ਤੇ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ, ਜਿਸ ਕਾਰਣ ਥਾਣਾ ਸਿਟੀ ਗੁਰਦਾਸਪੁਰ ਵਿਖੇ ਨਰਿੰਦਰ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਰੰਜਿਸ਼ ਕਾਰਣ ਨਰਿੰਦਰ ਕੁਮਾਰ ਦੇ ਪੁੱਤਰ ਆਸ਼ੀਸ਼ ਕਾਲੀਆ ਵਾਸੀ ਗੁਰਦਾਸਪੁਰ ਨੇ ਫੋਨ ਕਰ ਕੇ ਉਸਨੂੰ ਧਮਕੀਆਂ ਦਿੱਤੀਆਂ ਅਤੇ ਨਾਲ ਹੀ ਫੇਸਬੁੱਕ 'ਤੇ ਉਸ ਦੇ ਖਿਲਾਫ ਗਲਤ ਪੋਸਟ ਪਾਈ। ਉਪਰੰਤ ਮੁੱਦਈ ਨੇ ਪਿਛਲੇ ਸਾਲ 7 ਜੂਨ ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਡੀ. Îਐੱਸ. ਪੀ. ਸਿਟੀ ਗੁਰਦਾਸਪੁਰ ਵੱਲੋਂ ਕੀਤੀ ਗਈ। ਪੁਲਸ ਨੇ ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਆਸ਼ੀਸ਼ ਕਾਲੀਆ ਖਿਲਾਫ ਮਾਮਲਾ ਦਰਜ ਕੀਤਾ ਹੈ।
...'ਤੇ ਹੁਣ ਪਟਿਆਲਾ 'ਚ ਮਿਲਿਆ 'ਕੋਰੋਨਾ ਵਾਇਰਸ' ਦਾ ਸ਼ੱਕੀ ਮਰੀਜ਼
NEXT STORY