ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਆਲ ਇੰਡੀਆ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਪਾਰਟੀ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਦੇ ਕਾਫ਼ਿਲੇ 'ਤੇ ਹੋਏ ਹਮਲੇ ਦੇ ਸਿੱਧੇ ਤੌਰ 'ਤੇ ਵਿਰੋਧ 'ਚ ਨਿੱਤਰਦਿਆਂ ਅੱਜ ਇੱਥੇ ਯੂਥ ਕਾਂਗਰਸੀ ਆਗੂਆਂ ਨੇ ਲੋਕ ਸਭਾ ਪ੍ਰਧਾਨ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਅਤੇ ਵਿਧਾਨ ਸਭਾ ਹਲਕਾ ਮੋਗਾ ਦੇ ਪ੍ਰਧਾਨ ਪਰਮਵਿਜੈ ਸਿੰਘ ਮਿੱਕੀ ਹੁੰਦਲ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਸਮੇਂ ਲਾਲੀ ਬੁੱਟਰ ਅਤੇ ਮਿੱਕੀ ਹੁੰਦਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਹਰ ਫਰੰਟ 'ਤੇ ਫੇਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਪਰ ਕੇਂਦਰ ਸਰਕਾਰ ਹਰ ਥਾਂ 'ਤੇ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਭਾਜਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਇਸ ਦੌਰਾਨ ਇੰਦਰਜੀਤ ਸਿੰਘ ਵਿੱਕੀ ਸੈਕਟਰੀ, ਗੁਰਨੂਰ ਮਾਨ ਦੌਧਰ, ਗੁਰਜੀਤ ਸਿੰਘ ਲੋਪੋਂ, ਮਨੋਜ ਪਾਂਡੇ, ਰਾਜਾ ਘਾਲੀ, ਪਿੰਦਰ ਜੋਗੇਵਾਲਾ, ਸਤਵੰਤ ਸਿੰਘ ਖੋਸਾ, ਲੱਛਾ ਜੌਹਲ, ਰਾਹੁਲ ਭਾਰਤੀ, ਵਿਕਰਮ ਪੱਤੋ, ਵਿੱਕੀ ਮੋਗਾ ਤੋਂ ਇਲਾਵਾ ਯੂਥ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।
ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; ਜੋੜੇ ਦੀ ਮੌਤ
NEXT STORY