ਮਾਨਸਾ,(ਸੰਦੀਪ ਮਿੱਤਲ,ਜੱਸਲ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਸ ਗੱਲ ’ਤੇ ਅਫਸੋਸ ਪ੍ਰਗਟ ਕੀਤਾ ਕਿ ਸੂਬੇ ਦੇ ਗਰੀਬਾਂ ਨੂੰ ਉਨ੍ਹਾਂ ਲਈ ਭੇਜਿਆ ਰਾਸ਼ਨ ਅੱਧਾ ਵੀ ਪੱਲੇ ਨਹੀਂ ਪਿਆ। ਜਿਸ ਕਾਰਣ ਉਨ੍ਹਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਸ਼ਬਦ ਬੀਬਾ ਬਾਦਲ ਨੇ ਪਿੰਡ ਬਾਦਲ ਵਿਖੇ ਇਸਤਰੀ ਅਕਾਲੀ ਦਲ ਦੀ ਨਵੀਂ ਚੁਣੀ ਗਈ 21 ਮੈਂਬਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਇਹ ਗੱਲ ਸਾਨੂੰ ਬਡ਼ੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਮਾਡ਼ੇ ਸਮੇਂ ਵਿਚ ਸੂਬਾ ਸਰਕਾਰ ਨੇ ਗਰੀਬਾਂ ਲੋਕਾਂ ਨਾਲ ਵੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ 5 ਕਿੱਲੋ ਕਣਕ ਜਾਂ ਚੌਲ ਪਰਿਵਾਰ ਦੇ ਇਕ ਜੀਅ ਲਈ ਸੀ ਨਾ ਕਿ ਸਾਰੇ ਪਰਿਵਾਰ ਲਈ। ਮਹਿਲਾ ਸਸ਼ਕਤੀਕਰਨ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਇਕ ਮਹਿਲਾ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਓਗੇ ਤਾਂ ਸਾਰੇ ਪਰਿਵਾਰ ਨੂੰ ਲਾਭ ਮਿਲੇਗਾ। ਇਸ ਮੌਕੇ ਉਨ੍ਹਾਂ ਨੇ ਆਪਣੇ ਮੰਤਰਾਲੇ ਤੇ ਹੋਰ ਵਿਭਾਗਾਂ ਦੀਆਂ ਵੱਖ ਵੱਖ ਕੇਂਦਰੀ ਸਕੀਮਾਂ ਵੀ ਸਾਂਝੀਆਂ ਕੀਤੀਆਂ । ਜਿਨ੍ਹਾਂ ਸਦਕਾ ਮਹਿਲਾਵਾਂ ਕਰਜ਼ਾ ਲੈ ਕੇ ਆਪਣਾ ਛੋਟਾ ਵਪਾਰ ਚਲਾ ਕੇ ਉਨ੍ਹਾਂ ਨੂੰ ਸਮਾਜ ਅੰਦਰ ਅੱਗੇ ਵੱਧਣ ਦਾ ਮੌਕਾ ਮਿਲ ਸਕਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਦੀ ਮਹਿਲਾਵਾਂ ਲਈ ਹਰ ਯੋਜਨਾ ਸੂਬੇ ਵਿਚ ਸਾਡੀਆਂ ਮਹਿਲਾਵਾਂ ਤੱਕ ਪਹੁੰਚਾਉਣ ਲਈ ਇਸਤਰੀ ਅਕਾਲੀ ਅਹਿਮ ਭੂਮਿਕਾ ਨਿਭਾਂਵੇ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਇਹ ਸਿਲਾਈ ਕੇਂਦਰੀ ਸਿਆਸੀ ਲਾਹਾ ਲੈਣ ਵਾਸਤੇ ਨਹੀਂ ਸ਼ੁਰੂ ਕੀਤੇ ਸਨ।
ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਸੰਕਟ ਸਮੇਂ ਇਸਤਰੀ ਅਕਾਲੀ ਦਲ ਨੇ ਇਸ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਕਿ ਮਹਿਲਾਵਾਂ ਅਜਿਹੇ ਕੰਮ ਸਿੱਖਣ ਜਿਹਨਾਂ ਦਾ ਉਹਨਾਂ ਨੂੰ ਆਰਥਿਕ ਲਾਭ ਹੋਵੇ। ਉਨ੍ਹਾਂ ਵਾਅਦਾ ਕੀਤਾ ਕਿ ਆਉਣ ਵਾਲੇ 6 ਮਹੀਨਿਆਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਤਬਦੀਲੀ ਆਵੇਗੀ ਤੇ ਲਾਭ ਵਾਲੀਆਂ ਸਕੀਮਾਂ ਹੀ ਲਾਗੂ ਕੀਤੀਆਂ ਜਾਣਗੀਆਂ ਜਿਸ ਤਹਿਤ ਹਰ ਪਿੰਡ ਕਵਰ ਕੀਤਾ ਜਾਵੇਗਾ।
ਗੁਰਦਾਸਪੁਰ ਜ਼ਿਲੇ 'ਚ ਕੋਰੋਨਾ ਦੇ 11 ਨਵੇਂ ਮਰੀਜ਼ ਆਏ ਸਾਹਮਣੇ
NEXT STORY