ਗੁਰਦਾਸਪੁਰ,(ਹਰਮਨ, ਵਿਨੋਦ)- ਜ਼ਿਲਾ ਗੁਰਦਾਸੁਪਰ 'ਚ ਕੋਰੋਨਾ ਵਾਇਰਸ ਨੇ ਅੱਜ ਮੁੜ ਵੱਡਾ ਧਮਾਕਾ ਕੀਤਾ ਹੈ, ਜਿਸ ਤਹਿਤ ਕੁੱਲ 11 ਨਵੇਂ ਮਰੀਜ਼ ਸਾਹਮਣੇ ਆਉਣ ਕਾਰਣ ਜ਼ਿਲੇ 'ਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 270 ਤੱਕ ਪਹੁੰਚ ਗਈ ਹੈ। ਇਸ ਸਬੰਧੀ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਸਾਹਮਣੇ ਆਏ 11 ਮਰੀਜ਼ਾਂ 'ਚੋਂ 10 ਮਰੀਜ਼ ਪਿੰਡ ਅੰਮੋਨੰਗਲ ਨਾਲ ਸਬੰਧਤ ਪੀੜਤ ਦੇ ਸੰਪਰਕ ਵਿਚ ਆਉਣ ਵਾਲੇ ਡਾਕਟਰ ਦੇ ਸੰਪਰਕ ਵਿਚ ਆਏ ਸਨ, ਇਸ ਦੇ ਨਾਲ ਹੀ 11ਵਾਂ ਵੀ ਬਟਾਲਾ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ 'ਚ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 56 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮੋਨੰਗਲ ਦੇ ਮ੍ਰਿਤਕ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਡਾਕਟਰ ਦੇ ਸੰਪਰਕ ਵਿਚ ਆਉਣ ਵਾਲੇ 104 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚ ਸਟਾਫ ਅਤੇ ਹੋਰ ਲੋਕ ਸ਼ਾਮਲ ਸਨ। ਉਨ੍ਹਾਂ 'ਚੋਂ 94 ਦੀਆਂ ਰਿਪੋਰਟਾਂ ਤਾਂ ਨੈਗੇਟਿਵ ਆਈਆਂ ਹਨ ਪਰ 10 ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ, ਜਿਨ੍ਹਾਂ 'ਚ 7 ਔਰਤਾਂ ਹਨ ਜਦੋਂ ਕਿ 3 ਪੁਰਸ਼ ਹਨ। ਇਨ੍ਹਾਂ 'ਚੋਂ ਇਕ 30 ਸਾਲ ਦੀ ਔਰਤ ਮੀਆਂ ਮੁਹੱਲੇ ਦੀ ਰਹਿਣ ਵਾਲੀ ਹੈ ਜਦੋਂ ਕਿ ਇਕ 22 ਸਾਲ ਦੀ ਲੜਕੀ ਵੀ ਪੀੜਤਾਂ 'ਚ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਇਕ ਮਰੀਜ ਪਿੰਡ ਭੁੱਲਰ ਦਾ ਹੈ ਜਿਸ ਦੀ ਉਮਰ 35 ਸਾਲ ਹੈ। ਇਸੇ ਤਰ੍ਹਾਂ ਪਿੰਡ ਬੱਬਰੀ ਦੇ 55 ਸਾਲਾਂ ਦੇ ਇਕ ਵਿਅਕਤੀ ਤੋਂ ਇਲਾਵਾ 2 ਮਰੀਜ਼ ਦੁਲਾ ਨੰਗਲ ਨਾਲ ਸਬੰਧਤ ਹਨ। ਇਕ ਔਰਤ ਪਿੰਡ ਮਠੋਲਾ ਦੀ ਹੈ ਜਦੋਂ ਕਿ ਇਕ ਔਰਤ ਅੰਮ੍ਰਿਤਸਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਇਕ ਮਰੀਜ 28 ਸਾਲ ਉਮਰ ਦਾ ਹੈ ਜੋ ਡੋਰ ਟੂ ਡੋਰ ਸਰਵੇ ਦੌਰਾਨ ਪੀੜਤ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 16351 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਸੀ, ਜਿਨ੍ਹਾਂ 'ਚੋਂ 16 ਹਜ਼ਾਰ 118 ਨੈਗੇਵਿਟ ਪਾਏ ਗਏ ਹਨ।
ਅੱਜ ਤੋਂ 4 ਦਿਨ ਤੱਕ ਹਨੇਰੀ, ਗਰਜਨ ਦੇ ਨਾਲ ਭਾਰੀ ਮੀਂਹ
NEXT STORY