ਲੋਪੋਕੇ, (ਸਤਨਾਮ)- ਪੁਲਸ ਪਾਰਟੀ ਵੱਲੋਂ ਲਾਏ ਨਾਕੇ ਦੌਰਾਨ 5 ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਐੱਸ. ਐੱਚ. ਓ. ਕਪਿਲ ਕੌਸ਼ਲ ਨੇ ਦੱਸਿਆ ਕਿ ਏ. ਐੱਸ. ਆਈ. ਮਨਜੀਤ ਸਿੰਘ ਤੇ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਚੱਕ ਅੱਲਾ ਬਖਸ਼ ਵਿਖੇ ਲਾਏ ਨਾਕੇ ਦੌਰਾਨ ਇਕ ਵਿਅਕਤੀ ਜੋ ਮੋਟਰਸਾਈਕਲ 'ਤੇ ਆ ਰਿਹਾ ਸੀ, ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਫੜ ਕੇ ਜਦੋਂ ਉਸ ਕੋਲੋਂ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਬਾਰੇ ਕਿਹਾ ਗਿਆ ਤਾਂ ਉਹ ਕੋਈ ਕਾਗਜ਼ ਨਹੀਂ ਸਕਿਆ ਤੇ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਸਖਤੀ ਨਾਲ ਪੁੱਛਣ 'ਤੇ ਉਸ ਨੇ ਕਿਹਾ ਕਿ ਉਸ ਨੇ 4 ਮੋਟਰਸਾਈਕਲ ਹੋਰ ਵੀ ਚੋਰੀ ਕੀਤੇ ਹਨ, ਜੋ ਕਿ ਥਾਣਾ ਲੋਪੋਕੇ ਦੀ ਪੁਲਸ ਨੇ ਉਸ ਦੇ ਘਰੋਂ ਬਰਾਮਦ ਕਰ ਲਏ।
ਦੋਸ਼ੀ ਦੀ ਪਛਾਣ ਗੁਰਭੇਜ ਸਿੰਘ ਭੇਜੀ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਅੱਲਾ ਬਖਸ਼ ਵਜੋਂ ਹੋਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸ. ਐੱਚ. ਓ. ਲੋਪੋਕੇ ਨੇ ਦੱਸਿਆ ਕਿ ਉਕਤ ਵਿਅਕਤੀ 2 ਕੇਸਾਂ 'ਚ ਭਗੌੜਾ ਹੈ। ਇਸ ਖਿਲਾਫ ਫਿਲੌਰ ਪੁਲਸ ਥਾਣਾ ਵਿਖੇ ਮੁਕੱਦਮੇ ਦਰਜ ਹਨ।
ਡਾਈਟ ਟੀਮ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ
NEXT STORY