ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ (ਰਮੇਸ਼/ਵਿਨੋਦ) - ਮੰਗਵਾਰ ਰਾਤ ਸਥਾਨਕ ਲਾਈਟਾਂ ਵਾਲੇ ਚੌਂਕ ਨਜ਼ਦੀਕ ਐੱਸ. ਟੀ. ਐੱਫ. ਸੈੱਲ ਬਟਾਲਾ ਦੀ ਵਿਸ਼ੇਸ਼ ਟੀਮ ਨੇ ਚੈਕਿੰਗ ਦੌਰਾਨ ਇਕ ਟਰੱਕ 'ਚੋਂ 95 ਕਿਲੋਂ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧ ਜਾਣਕਾਰੀ ਦਿੰਦੇ ਐੱਸ. ਟੀ. ਐੱਫ. ਸੈੱਲ ਦੇ ਇੰਚਾਰਜ਼ ਐੱਸ. ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਕ ਟਰੱਕ 'ਚ ਭੁੱਕੀ ਆ ਰਹੀ ਹੈ। ਇਸ ਇਤਲਾਹ ਨੂੰ ਮੁੱਖ ਰੱਖ ਕੇ ਉਨ੍ਹਾਂ ਵਲੋਂ ਐੱਸ. ਆਈ ਦਲਬੀਰ ਸਿੰਘ, ਨਿਰਮਲ ਸਿੰਘ, ਏ. ਐੱਸ. ਆਈ ਬਲਜੀਤ ਸਿੰਘ, ਜਗੀਰ ਸਿੰਘ ਸਮੇਤ ਪੁਲਸ ਪਾਰਟੀ ਨੇ ਲਾਈਟਾਂ ਵਾਲੇ ਚੌਂਕ 'ਚ ਵਿਸ਼ੇਸ ਚੈਕਿੰਗ ਲਈ ਨਾਕਾ ਲਗਾਇਆ। ਇਸ ਦੌਰਾਨ 12 ਟਾਇਰੀ ਟਰੱਕ ਪੀ. ਬੀ 06 ਐੱਮ, 2486 ਜੋ ਕਿ ਗੁਰਦਾਸਪੁਰ ਰੋਡ ਤੋਂ ਆ ਰਿਹਾ ਸੀ, ਨੂੰ ਚੈਕਿੰਗ ਲਈ ਰੋਕਿਆ ਗਿਆ। ਤਲਾਸ਼ੀ ਦੌਰਾਨ ਇਸ 'ਚੋਂ 3 ਤੋੜੇ ਭੁੱਕੀ ਜਿਸ ਦਾ ਕੁੱਲ ਵਜ਼ਨ 95 ਕਿਲੋ ਬਰਾਮਦ ਹੋਈ ਹੈ, ਜਿਸ ਦੇ ਆਧਾਰ 'ਤੇ ਹਰਵੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਲਾ ਬਾਲਾ, ਪ੍ਰਵੀਨ ਕੁਮਾਰ ਪੁੱਤਰ ਕੁੰਦਣ ਲਾਲ ਵਾਸੀ ਫਰੀਦਾ ਨਗਰ ਕਾਨਵਚਾ, ਸਰਬਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਲਕੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਜੋਬਨ ਸਿੰਘ ਵਾਸੀ ਕੋਟ ਬੁੱਢਾ ਥਾਣਾ ਸੇਖਵਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਦਕਿ ਹਰਵੰਤ ਸਿੰਘ ਅਤੇ ਪ੍ਰਵੀਨ ਕੁਮਾਰ ਗ੍ਰਿਫਤਾਰ ਕਰ ਲਿਆ ਹੈ ਬਾਕੀ ਫਰਾਰ ਹਨ।
ਗਊ ਮਾਤਾ ਨੂੰ ਜ਼ਹਿਰ ਦੇ ਪੇੜੇ ਦੇ ਕੇ ਮਾਰਨਾ ਘਟੀਆ ਕੰਮ
NEXT STORY