ਬਲਾਚੌਰ/ਪੋਜੇਵਾਲ (ਕਟਾਰੀਆ/ਕਿਰਨ)— ਗਊ ਮਾਤਾ ਲਈ ਹਰ ਕੁਰਬਾਨੀ ਦੇਣ ਲਈ ਅਸੀਂ ਤਿਆਰ ਹਾਂ ਇਹ ਵਿਚਾਰ ਸੰਤ ਬਾਬਾ ਸ਼ੁੱਧ ਟੂਸੇ ਮਾਛੀਵਾੜਾ ਲੰਗਰ ਵਾਲਿਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਬਾਬਾ ਸ਼ੁੱਧ ਸਿੰਘ ਟੂਸੇ ਜੀ ਨੇ ਕਿਹਾ ਕਿ ਮੈ ਮੈਲੀ ਦੇ ਜੰਗਲਾਂ 'ਚ ਜੋ ਗਊ ਮਾਤਾਵਾਂ ਨੂੰ ਜ਼ਹਿਰ ਦੇ ਪੇੜੇ ਦੇ ਕੇ ਮਾਰਿਆ ਹੈ, ਪ੍ਰਸ਼ਾਸਨ ਉਸ ਵਿਅਕਤੀ ਨੂੰ ਜਲਦੀ ਸਖਤ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਅੱਗੇ ਸਲਾਖਾਂ ਪਿੱਛੇ ਕਰੇ ਨਹੀਂ ਤਾਂ ਅਸੀਂ ਗਊ ਮਾਤਾ ਦੀ ਸੇਵਾ ਤੇ ਰੱਖਿਆ ਲਈ ਆਪਣੀ ਜਾਨ ਤੱਕ ਵਾਰ ਦਿਆਂਗੇ। ਪਹਿਲਾਂ ਵੀ ਅਨੇਕਾਂ ਬੁੱਚੜਾਂ ਨੂੰ ਬੁੱਚੜਖਾਨੇ ਨੂੰ ਨਾ ਬਣਨ 'ਚ ਅਸੀਂ ਸੰਘਰਸ਼ ਕੀਤਾ ਹੈ ਅਤੇ ਹੁਣ ਇਹ ਘਟਨਾ ਵੀ ਬਹੁਤ ਦੁਖਦਾਈ ਹੈ। ਜਿਸ ਨੇ ਵੀ ਇਹ ਮਾੜਾ ਕੰਮ ਕੀਤਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੁਦਰਤੀ ਸ੍ਰੋਤਾਂ ਦੀ ਸੰਭਾਲ ਲਈ ਸ਼੍ਰੋਮਣੀ ਕਮੇਟੀ ਕਰੇਗੀ ਪ੍ਰਚਾਰ : ਬੂਹ
NEXT STORY