ਤਲਵੰਡੀ ਭਾਈ, (ਗੁਲਾਟੀ)–ਬੀਤੀ ਰਾਤ ਪਿੰਡ ਤੰਬਡ਼ ਭੰਨ ’ਚ ਚੋਰਾਂ ਵੱਲੋਂ 2 ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਇਨ੍ਹਾਂ ਘਰਾਂ ’ਚੋਂ 55 ਹਜ਼ਾਰ ਰੁਪਏ ਦੀ ਨਕਦੀ ਤੇ 6 ਤੋਲੇ ਸੋਨਾ ਚੋਰੀ ਕੀਤਾ। ਇਸ ਸਬੰਧੀ ਘਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਤੰਬਡ਼ ਭੰਨ ਮੁਤਾਬਕ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਕਮਰੇ ’ਚ ਪਈ 50,000 ਰੁਪਏ ਦੀ ਨਕਦੀ ਤੇ 4 ਤੋਲੇ ਸੋਨਾ ਚੋਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਨਕਦੀ ਉਸ ਨੂੰ ਜ਼ਮੀਨ ਗਹਿਣੇ ਦੇਣ ਕਰ ਕੇ ਮਿਲੀ ਸੀ। ਦੂਜੀ ਚੋਰੀ ਵੀ ਇਸੇ ਪਿੰਡ ਦੇ ਸੁਖਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਹੋਈ। ਜਿੱਥੋਂ ਚੋਰਾਂ ਨੇ 2 ਤੋਲੇ ਸੋਨਾ ਤੇ 5,000 ਰੁਪਏ ਦੀ ਨਕਦੀ ਚੋਰੀ ਕੀਤੀ। ਚੋਰਾਂ ਨੇ ਅਲਮਾਰੀ ਤੋਡ਼ ਕੇ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਤਲਵੰਡੀ ਭਾਈ ਪੁਲਸ ਦੇ ਏ. ਐੱਸ. ਆਈ. ਲਖਵੀਰ ਸਿੰਘ ਉਕਤ ਘਰਾਂ ’ਤੇ ਪੁੱਜੇ ਅਤੇ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ।
ਬੈਲ ਗੱਡੀ-ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ
NEXT STORY