ਜੰਮੂ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ 'ਈਰਾਨ 'ਤੇ ਥੋਪੀ ਗਈ ਅਨਿਆਂਪੂਰਨ ਅਤੇ ਗੈਰ-ਕਾਨੂੰਨੀ ਜੰਗ' ਦੀ ਸ਼ੁੱਕਰਵਾਰ ਨੂੰ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੁੱਖਤਾ ਦੇ ਹਿੱਤ 'ਚ ਇਸ ਯੁੱਧ ਨੂੰ ਖ਼ਤਮ ਕਰਵਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਅਬਦੁੱਲਾ ਨੇ ਵਿਧਾਨ ਸਭਾ 'ਚ ਸਦਨ ਦੇ ਨੇਤਾ ਵਜੋਂ ਇਹ ਬਿਆਨ ਦਿੱਤਾ। ਇਸ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਕਈ ਮੈਂਬਰਾਂ ਨੇ ਇਸ ਮਾਮਲੇ 'ਚ ਸੰਖੇਪ ਬਿਆਨ ਦਿੱਤੇ ਜਾਣ ਦੀ ਮੰਗ ਕੀਤੀ ਸੀ, ਜਦੋਂ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਈਰਾਨ ਸੰਕਟ ਇਕ ਅੰਤਰਰਾਸ਼ਟਰੀ ਮੁੱਦਾ ਹੈ ਅਤੇ ਇਹ ਇਸ ਸਦਨ ਦੇ ਦਾਇਰੇ 'ਚ ਨਹੀਂ ਆਉਂਦਾ।
ਮੁੱਖ ਮੰਤਰੀ ਨੇ ਕਿਹਾ,''ਮੈਂ ਈਰਾਨ 'ਤੇ ਥੋਪੀ ਗਈ ਇਸ ਅਨਿਆਂਪੂਰਨ ਅਤੇ ਗੈਰ-ਕਾਨੂੰਨੀ ਜੰਗ ਦੀ ਆਪਣੇ ਵਲੋਂ ਅਤੇ ਆਪਣੇ ਸਹਿਯੋਗੀਆਂ ਵਲੋਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਅਯਾਤੁੱਲਾ ਅਲੀ ਖਾਮੇਨੇਈ, ਉਨ੍ਹਾਂ ਦੇ ਸਹਿਯੋਗੀਆਂ ਅਤੇ ਇਸ ਸੰਘਰਸ਼ 'ਚ ਜਾਨ ਗਾਉਣ ਵਾਲੇ ਸਾਰੇ ਲੋਕਾਂ ਦੀ ਮੌਤ 'ਤੇ ਡੂੰਘੀ ਹਮਦਰਦੀ ਜ਼ਾਹਰਕ ਕਰਦਾ ਹਾਂ।'' ਅਬਦੁੱਲਾ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਸ ਯੁੱਧ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਉਣ 'ਚ ਮਦਦ ਲਈ ਸਾਰੇ ਉਪਲੱਬਧ ਕੂਟਨੀਤਕ ਮਾਧਿਅਮਾਂ ਅਤੇ ਸੰਬੰਧਾਂ ਦਾ ਇਸਤੇਮਾਲ ਕਰਨ। ਇਸ ਨਾਲ ਨਾ ਸਿਰਫ਼ ਸਾਨੂੰ, ਸਗੋਂ ਪੂਰੀ ਮਨੁੱਖਤਾ ਨੂੰ ਲਾਭ ਹੋਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
HSGMC ਨੂੰ ਵੱਡਾ ਝਟਕਾ: ਜੁਡੀਸ਼ੀਅਲ ਕਮਿਸ਼ਨ ਨੇ ਰੱਦ ਕੀਤਾ ਬਜਟ
NEXT STORY