ਤਲਵੰਡੀ ਭਾਈ (ਪਾਲ) : ਪੰਜਾਬ ਦੇ ਕਿਸਾਨ ਜਿੱਥੇ ਇਸ ਵੇਲੇ ਪਿਛਲੇ ਕਾਫੀ ਸਮੇਂ ਤੋਂ ਆਪਣੀ ਪੁੱਤਾਂ ਵਾਗ ਪਾਲੀ ਜਾ ਰਹੀ ਫ਼ਸਲ ਦੀ ਅਵਾਰਾ ਪਸ਼ੂਆਂ ਤੋਂ ਰਾਖੀ ਲਈ ਠੰਡ 'ਚ ਰਾਤਾਂ ਜਾਗ-ਜਾਗ ਕੇ ਕੱਟ ਰਹੇ ਹਨ। ਉੱਥੇ ਹੀ ਤਲਵੰਡੀ ਮੰਡੀ ਦੇ ਆਸ-ਪਾਸ ਵਾਲੇ ਇਲਾਕੇ ਦੇ ਪਿੰਡਾਂ ਵਿਚ ਕੁਝ ਅਵਾਰਾ ਪਸ਼ੂ ਝੁੰਡਾਂ ਦੇ ਰੂਪ ਵਿਚ ਹਰਲ-ਹਰਲ ਕਰਦੇ ਫਿਰ ਰਹੇ। ਇਹ ਅਵਾਰਾ ਪਸ਼ੂ ਹਰ ਰੋਜ਼ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਬਣ ਕੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣਦੇ ਹਨ।
ਇਸ ਇਲਾਕੇ ਦੇ ਨੇੜਲੇ ਪਿੰਡ ਕੋਟ ਕਰੋੜ ਖੁਰਦ ਦੇ ਸਾਬਕਾ ਸਰਪੰਚ ਗੁਰਮੇਜ ਸਿੰਘ ਨੇ ਦੱਸਿਆ ਕਿ ਤਰਕੀਬਨ 70 ਦੇ ਕਰੀਬ ਅਵਾਰਾ ਪਸ਼ੂ ਹਨ, ਪਿੰਡ ਲੱਲੇ ਤੋਂ ਬਲਰਾਜ ਸਿੰਘ ਬੱਲੀ ਸਾਬਕਾ ਸਰਪੰਚ ਨੇ ਦੱਸਿਆ ਕਿ 45 ਦੇ ਕਰੀਬ ਅਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਲ। ਪਿੰਡ ਕਰਮੂਵਾਲਾ ਦੇ ਸਾਬਕਾ ਸਰਪੰਚ ਰਸ਼ਪਾਲ ਸਿੰਘ ਨੇ ਦੱਸਿਆ ਕਿ ਭਾਰੀ ਗਿਣਤੀ 'ਚ ਅਵਾਰਾ ਪਸ਼ੂ ਰਾਤਾਂ ਨੂੰ ਆਉਂਦੇ ਹਨ ਅਤੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ।
ਪੱਤਰਕਾਰਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵੱਖ-ਵੱਖ ਥਾਵਾਂ ਤੋਂ ਸ਼ਹਿਰਾਂ 'ਚ ਲੱਗਦੀਆਂ ਪਸ਼ੂਆਂ ਦੀਆਂ ਮੰਡੀਆਂ 'ਚ ਆਪਣੇ ਪਸ਼ੂ ਵੇਚਣ ਜਾਂਦੇ ਲੋਕ ਆਪਣੇ ਨਾਲ ਹੀ ਫੰਡਰ ਅਤੇ ਅਵਾਰਾ ਪਸ਼ੂ ਵੀ ਟਰੱਕਾਂ ਟਰਾਲੀਆਂ ਵਿਚ ਚੜ੍ਹਾ ਲਿਆਉਂਦੇ ਹਨ ਅਤੇ ਆਸੇ -ਪਾਸੇ ਹਨ੍ਹੇਰੇ ਸਵੇਰੇ ਜੀ. ਟੀ. ਰੋਡ ਕਿਨਾਰੇ ਉਤਾਰ ਜਾਂਦੇ ਹਨ। ਇਹ ਅਵਾਰਾ ਪਸ਼ੂ ਝੁੰਡਾਂ ਦੇ ਰੂਪ ਵਿਚ ਫ਼ਸਲਾਂ 'ਤੇ ਹੱਲਾ ਬੋਲ ਦਿੰਦੇ ਹਨ। ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਧ ਪੀਣ ਤੋਂ ਬਾਅਦ ਫੰਡਰ ਹੋਏ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਉਜਾੜਨ ਲਈ ਨਾ ਛੱਡੋ, ਜਿਸ ਨਾਲ ਪੰਜਾਬ ਦੀ ਕਿਰਸਾਨੀ ਦਾ ਲੱਖਾ ਦਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਬੰਦ ਦੇ ਸੱਦੇ ’ਤੇ ਹੁਸ਼ਿਆਰਪੁਰ ਦੇ ਬਾਜ਼ਾਰ ਰਹੇ ਮੁਕੰਮਲ ਬੰਦ
NEXT STORY