ਲੁਧਿਆਣਾ (ਸਿਆਲ) - ਨਗਰ ਦੇ ਵੱਖ-ਵੱਖ ਹਿੱਸਿਆਂ 'ਚ ਆਵਾਰਾ ਕੁੱਤਿਆਂ ਨੇ ਦਹਿਸ਼ਤ ਮਚਾ ਰੱਖੀ ਹੈ। ਇਹ ਆਵਾਰਾ ਕੁੱਤੇ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਕਾਫੀ ਪ੍ਰੇਸ਼ਾਨੀਆਂ ਪੈਦਾ ਕਰ ਰਹੇ ਹਨ। ਉਥੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਵੀ ਬਣਾ ਚੁੱਕੇ ਹਨ। ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਤਾਂ ਗਲੀਆਂ ਵਿਚ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਘਬਰਾਹਟ ਵਿਚ ਜਦੋਂ ਵਿਅਕਤੀ ਆਪਣੇ ਬਚਾਅ 'ਚ ਭੱਜਦਾ ਹੈ ਤਾਂ ਇਹ ਝੁੰਡ ਦੇ ਰੂਪ ਵਿਚ ਉਸ 'ਤੇ ਟੁੱਟ ਪੈਂਦੇ ਹਨ।
ਅੱਜ ਆਪਣੀ ਨਾਨੀ ਦੇ ਘਰ ਸ਼ਿਮਲਾਪੁਰੀ ਗਲੀ ਨੰਬਰ 9 ਵਿਚ ਛੁੱਟੀਆਂ ਮਨਾਉਣ ਆਏ ਅਨੁਰਾਗ ਸ਼ਰਮਾ ਨੂੰ ਤੇ 11 ਸਾਲਾ ਹਿਮਾਂਸ਼ੂ ਨੂੰ ਪੁਨੀਤ ਨਗਰ ਗਲੀ ਨੰ. 2 ਵਿਚ ਖੇਡਦੇ ਸਮੇਂ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ। ਉਕਤ ਦੋਵਾਂ ਬੱਚਿਆਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸ਼ਹਿਰ ਦੇ ਪਤਵੰਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਨੂੰ ਗਲੀ-ਮੁਹੱਲਿਆਂ ਵਿਚ ਝੁੰਡ ਬਣਾ ਕੇ ਘੁੰਮ ਰਹੇ ਆਵਾਰਾ ਕੁੱਤਿਆਂ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਤੁਰੰਤ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਸ਼ਹੀਦੀ ਜੋੜ ਮੇਲੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦਾ ਮੁੱਦਾ ਗਰਮਾਇਆ (ਵੀਡੀਓ)
NEXT STORY