ਤਰਨਤਾਰਨ,(ਰਮਨ)- ਜ਼ਿਲ੍ਹਾ ਪੁਲਸ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜਾ ਦਿਵਾਉਣ ਲਈ ਸਖਤ ਕਦਮ ਚੁੱਕਣ ਲਈ ਤਿਆਰ ਹੈ, ਜਿਸ ਤਹਿਤ ਮਾਣਯੋਗ ਅਦਾਲਤ ’ਚ ਪੁਲਸ ਵਲੋਂ ਐੱਨ.ਡੀ.ਪੀ.ਐੱਸ ਐਕਟ ਦੇ 98 ਮੁਕੱਦਮਿਆਂ ਸਬੰਧੀ ਚਲਾਨ ਪੇਸ਼ ਕੀਤਾ ਗਿਆ ਹੈ, ਜਦਕਿ 58 ਮੁਕੱਦਮਿਆਂ ਦੀ ਕਾਰਵਾਈ ਪੂਰੀ ਕਰਦੇ ਹੋਏ ਚਲਾਨ ਤਿਆਰ ਕਰ ਲਏ ਗਏ ਹਨ। ਜੋ ਜਲਦ ਅਦਾਲਤ ’ਚ ਪੇਸ਼ ਕਰ ਦਿੱਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਪੱਤਰਕਾਰਾਂ ਨਾਲ ਕੀਤਾ।
ਐੱਸ.ਐੱਸ.ਪੀ ਨਿੰਬਾਲੇ ਨੇ ਦੱਸਿਆ ਕਿ ਕੋਰੋਨਾ ਦੇ ਚੱਲਦਿਆਂ ਦਫਤਰਾਂ ’ਚ ਐੱਨ.ਡੀ.ਪੀ.ਐੱਸ ਐਕਟ ਸਬੰਧੀ ਕੰਮ ਬਕਾਇਆ ਪਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਜ਼ਿਲੇ ਭਰ ’ਚ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਚਲਾਈ ਮੁਹਿੰਮ ਤਹਿਤ ਕੰਮ ’ਚ ਪੂਰੀ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਉਹ ਇਨ੍ਹਾਂ ਨਸ਼ਾ ਸਮੱਗਲਰਾਂ ਅਤੇ ਕਾਰੋਬਾਰੀਆਂ ਨੂੰ ਸਖਤ ਸਜਾ ਦਿਵਾਉਣ ’ਚ ਪਹਿਲ ਕਦਮੀ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ ਦੇ ਵੱਖ-ਵੱਖ ਥਾਣਿਆਂ ’ਚ ਦਰਜ ਐੱਨ.ਡੀ.ਪੀ.ਐੱਸ. ਐਕਟ ਸਬੰਧੀ 98 ਮੁਕੱਦਮਿਆਂ ਸਬੰਧੀ ਚਲਾਨ ਤਿਆਰ ਕਰਵਾ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤੇ ਗਏ ਹਨ ਤਾਂ ਜੋ ਅਦਾਲਤ ਦੀ ਕਾਰਵਾਈ ਸ਼ੁਰੂ ਹੋਣ ਉਪਰੰਤ ਮੁਲਜ਼ਮਾਂ ਨੂੰ ਜਲਦ ਅਤੇ ਸਖਤ ਸਜਾ ਸਮੇਂ ’ਤੇ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਐੱਨ.ਡੀ.ਪੀ.ਐੱਸ ਐਕਟ ਦੇ 58 ਮੁਕੱਦਮਿਆਂ ਸਬੰਧੀ ਚਲਾਨ ਤਿਆਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿੰਨਾਂ ਨੂੰ ਜਲਦ ਤੋਂ ਜਲਦ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਥਾਣਾ ਮੁਖੀਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਗਈ ਹੈ ਕਿ ਐੱਨ.ਡੀ.ਪੀ.ਐੱਸ. ਐਕਟ ਦੇ ਮੁਕੱਦਮਿਆਂ ਸਬੰਧੀ ਚਲਾਨ ਜਲਦ ਤਿਆਰ ਕੀਤੇ ਜਾਣ ਅਤੇ ਮਾਣਯੋਗ ਅਦਾਲਤ ’ਚ ਸਮੇਂ ਸਿਰ ਪੇਸ਼ ਕੀਤੇ ਜਾਣ। ਇਸ ਦੌਰਾਨ ਸਹੀ ਸਮੇਂ ’ਤੇ ਚਲਾਨ ਤਿਆਰ ਕਰਨ ਵਾਲੇ ਪੁਲਸ ਅਫਸਰਾਂ ਦੇ ਕੰਮ ਨੂੰ ਸਰਾਹਿਆ ਵੀ ਗਿਆ ਹੈ।
ਆਰਮੀ ਆਫਿਸ ਕਪੂਰਥਲਾ ’ਚ ਕੰਮ ਕਰਦੇ 3 ਕਰਮਚਾਰੀ ਕੋਰੋਨਾ ਪਾਜ਼ੇਟਿਵ
NEXT STORY