ਲੁਧਿਆਣਾ (ਪੰਕਜ) : ਪੰਜਾਬ ਸਟੇਟ ਮਨੀਸਟ੍ਰੀਅਲ ਇੰਪਲਾਈ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰਦਿਆਂ ਹੜਤਾਲ 30 ਜੂਨ ਤੱਕ ਅੱਗੇ ਵਧਾ ਦਿੱਤੀ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਵੀ ਮਿੰਨੀ ਸਕੱਤਰੇਤ ’ਚ ਵੱਖ-ਵੱਖ ਸਰਕਾਰੀ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਗੈਰ-ਮੌਜੂਦਗੀ ਕਾਰਨ ਚੁੱਪ ਛਾਈ ਰਹੀ। ਡੀ. ਸੀ. ਦਫਤਰ ਇੰਪਲਾਈ ਯੂਨੀਅਨ ਦੇ ਪ੍ਰਧਾਨ ਵਿਕਾਸ ਕੁਮਾਰ, ਰਾਜੇਸ਼ ਸ਼ਰਮਾ, ਚੇਤਨ ਕੁਮਾਰ, ਸੁਖਪਾਲ ਸਿੰਘ ਨੇ ਹੜਤਾਲ ’ਤੇ ਬੈਠੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਛੇਵੇਂ ਪੇਅ-ਕਮਿਸ਼ਨ ਨੂੰ ਪਹਿਲਾਂ ਤਾਂ ਲੰਬਾ ਸਮਾਂ ਲਾਗੂ ਹੀ ਨਹੀਂ ਕੀਤਾ, ਹੁਣ ਚੋਣਾਂ ਦੇਖ ਕੇ ਸਿਆਸੀ ਫ਼ਾਇਦਾ ਲੈਣ ਅਤੇ ਮੁਲਾਜ਼ਮਾਂ ਨੂੰ ਲੁਭਾਉਣ ਲਈ ਲੰਗੜਾ ਪੇਅ-ਕਮਿਸ਼ਨ ਲਾਗੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਖ਼ਾਲੀ ਪੋਸਟਾਂ ’ਤੇ ਭਰਤੀ ਦੀ ਮੰਗ ਸਬੰਧੀ ਯੂਨੀਅਨ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪਰ ਸਰਕਾਰ ਕੋਲ ਭਰਤੀ ਲਈ ਨਾ ਤਾਂ ਸਮਾਂ ਅਤੇ ਨਾ ਹੀ ਇੱਛਾ ਸ਼ਕਤੀ ਹੈ। ਉਨ੍ਹਾਂ ਸਰਕਾਰ ਨੂੰ ਸਪੱਸ਼ਟ ਸਬਦਾਂ ’ਚ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
11 ਸਾਲਾਂ ਦਾ ਟੈਕਸ ਲੈਣ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੇ ਨੋਟਿਸ, ਮਚੀ ਹਾਹਾਕਾਰ
NEXT STORY