ਮੋਹਾਲੀ, (ਰਾਣਾ)- ਮੋਹਾਲੀ ਸ਼ਹਿਰ ਨੂੰ ਇਕ ਪਾਸੇ ਤਾਂ ਵਿਧਾਇਕ, ਮੇਅਰ ਅਤੇ ਨਿਗਮ ਦੇ ਉੱਚ ਅਧਿਕਾਰੀਆਂ ਵਲੋਂ ਸਾਫ-ਸੁਥਰਾ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਉਥੇ ਹੀ ਜੇਕਰ ਦੂਜੇ ਪਾਸੇ ਵੇਖੀਏ ਤਾਂ ਪੁਲਸ ਵਾਲੇ ਖੁਦ ਹੀ ਥਾਣੇ ਨਾਲ ਲਗਦੇ ਫੁੱਟਪਾਥ 'ਤੇ ਵਾਹਨ ਖੜ੍ਹੇ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਸਨ। ਹੁਣ ਤਾਂ ਫੇਜ਼-1 ਸਥਿਤ ਫੈਕਟਰੀ ਵਾਲਿਆਂ ਵਲੋਂ ਨਿਗਮ ਦੇ ਨਿਯਮਾਂ ਦੇ ਨਾਲ-ਨਾਲ ਟਰੈਫਿਕ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਇਸ ਵੱਲ ਕੋਈ ਵੀ ਵਿਭਾਗ ਧਿਆਨ ਦੇਣ ਨੂੰ ਤਿਆਰ ਨਹੀਂ ।
ਲੋਹੇ ਦੀ ਤਾਰ ਲਾ ਕੇ ਕੀਤਾ ਕਬਜ਼ਾ : ਜਾਣਕਾਰੀ ਅਨੁਸਾਰ ਫੇਜ਼-1 ਸਥਿਤ ਫੈਕਟਰੀ ਵਾਲਿਆਂ ਨੇ ਮੁੱਖ ਸੜਕ ਵੱਲ ਦਰਵਾਜ਼ੇ ਖੋਲ੍ਹ ਲਏ ਹਨ, ਨਾਲ ਹੀ ਸਾਰੇ ਕਰਮਚਾਰੀਆਂ ਦਾ ਆਉਣਾ-ਜਾਣਾ ਵੀ ਉਥੋਂ ਸ਼ੁਰੂ ਕਰ ਦਿੱਤਾ । ਫੈਕਟਰੀ ਦੇ ਬਾਹਰ ਲੋਹੇ ਦੀ ਤਾਰ ਲਾ ਦਿੱਤੀ ਗਈ, ਤਾਂ ਕਿ ਉਸ ਦੇ ਅੰਦਰ ਵਾਹਨ ਖੜ੍ਹੇ ਹੋ ਸਕਣ ਅਤੇ ਪੈਦਲ ਚੱਲਣ ਲਈ ਜੋ ਫੁੱਟਪਾਥ ਬਣਾਈ ਗਈ ਹੈ, ਉਸ 'ਤੇ ਵੀ ਵਾਹਨ ਖੜ੍ਹੇ ਕਰ ਦਿੱਤੇ ਗਏ ।
ਸੜਕ 'ਤੇ ਵੀ ਖੜ੍ਹੀ ਹੁੰਦੀ ਹੈ ਵਾਹਨਾਂ ਦੀ ਲਾਈਨ : ਫੈਕਟਰੀ ਵਿਚ ਆਉਣ ਵਾਲੇ ਕਰਮਚਾਰੀ ਅਤੇ ਸੀਨੀਅਰ ਅਧਿਕਾਰੀ ਜੋ ਆਪਣੀ ਗੱਡੀ ਲੈ ਕੇ ਆਉਂਦੇ ਹਨ, ਉਹ ਸਾਰੇ ਮੁੱਖ ਸੜਕ 'ਤੇ ਵਾਹਨਾਂ ਨੂੰ ਖੜ੍ਹੇ ਕਰ ਦਿੰਦੇ ਹਨ ਤੇ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ।
ਨਿਯਮਾਂ ਅਨੁਸਾਰ ਫੈਕਟਰੀ ਵਾਲੇ ਗੇਟ ਦੇ ਬਾਹਰ ਅਤੇ ਫੁੱਟਪਾਥ 'ਤੇ ਵਾਹਨ ਖੜ੍ਹੇ ਨਹੀਂ ਕਰ ਸਕਦੇ। ਅਜੇ ਮੈਂ ਬਾਹਰ ਆਇਆ ਹਾਂ, ਜਿਵੇਂ ਹੀ ਮੋਹਾਲੀ ਆਇਆ ਤਾਂ ਸਾਰਿਆਂ 'ਤੇ ਕਾਰਵਾਈ ਕੀਤੀ ਜਾਵੇਗੀ ।
—ਜਸਵਿੰਦਰ ਸਿੰਘ ਸੁਪਰਡੈਂਟ ਨਗਰ ਨਿਗਮ ਮੋਹਾਲੀ ।
ਪਾਵਰਕਾਮ ਦੇ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY