ਮਾਲੇਰਕੋਟਲਾ, (ਜ਼ਹੂਰ)— ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਮੰਡਲ ਮਾਲੇਰਕੋਟਲਾ ਦੇ ਦਫਤਰ ਅੱਗੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਕਾਂ ਦਾ ਪੁਤਲਾ ਫੂਕਿਆ ਅਤੇ ਆਪਣੀਆਂ ਮੰਗਾਂ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ । ਇਹ ਅਰਥੀ ਫ਼ੂਕ ਰੋਸ ਰੈਲੀ ਫ਼ੋਰਮ ਦੇ ਮੰਡਲ ਪ੍ਰਧਾਨ ਅਤੇ ਸੂਬਾ ਸਕੱਤਰ ਪੀ. ਐੱਸ. ਈ. ਬੀ. ਇੰਪਲਾਈਜ਼ ਫ਼ੈੱਡਰੇਸ਼ਨ ਸਾਥੀ ਗੋਬਿੰਦ ਕਾਂਤ ਝਾਅ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਰੈਲੀ 'ਚ ਬਲਜੀਤ ਸਿੰਘ ਸਰਕਲ ਪ੍ਰਧਾਨ ਅਤੇ ਕੁਲਦੀਪ ਸਿੰਘ ਇੰਪਲਾਈਜ਼ ਫ਼ੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ, ਰਤਨ ਸਿੰਘ ਪ੍ਰਧਾਨ ਟੀ. ਐੱਸ. ਯੂ., ਸਰਕਲ ਬਰਨਾਲਾ, ਗੁਲਜ਼ਾਰ ਸਿੰਘ ਮੰਡਲ ਸਕੱਤਰ, ਮਹਿੰਦਰ ਸਿੰਘ ਕਾਰਜਕਾਰੀ ਪ੍ਰਧਾਨ ਪੀ. ਐੱਸ. ਈ. ਬੀ. ਇੰਪਲਾਈਜ਼ ਫ਼ੈੱਡਰੇਸ਼ਨ ਮੰਡਲ ਮਾਲੇਰਕੋਟਲਾ, ਸਾਥੀ ਨਿਰਮਲ ਸਿੰਘ ਹਥਨ ਸਰਪ੍ਰਸਤ ਅਤੇ ਹਰਦੇਵ ਸਿੰਘ ਧੂਰੀ ਪ੍ਰਧਾਨ ਪੀ. ਐੱਸ. ਈ. ਬੀ. ਇੰਪਲਾਈਜ਼ ਫ਼ੈੱਡਰੇਸ਼ਨ ਸਰਕਲ ਬਰਨਾਲਾ, ਟੀ. ਐੱਸ. ਯੂ. ਦੇ ਮੰਡਲ ਸਕੱਤਰ ਮਾਨ ਬਹਾਦੁਰ ਸਿੰਘ, ਪ੍ਰਧਾਨ ਕਰਤਾਰ ਚੰਦ, ਅਸ਼ੋਕ ਕੁਮਾਰ ਖ਼ਜ਼ਾਨਚੀ ਮੰਡਲ ਕਮੇਟੀ, ਸੋਢੀ ਸਿੰਘ ਪ੍ਰਧਾਨ ਸਿਟੀ-2 ਅਤੇ ਸੁਰਜੀਤ ਸਿੰਘ ਪ੍ਰਧਾਨ ਕੁੱਪ ਕਲਾਂ ਸ਼ਾਮਲ ਸਨ।
ਦੇਰ ਰਾਤ ਲੁੱਟਣ ਦੇ ਚੱਕਰ 'ਚ ਆਟੋ ਵਿਚ ਬੈਠੀ ਸਵਾਰੀ 'ਤੇ ਹਮਲਾ
NEXT STORY