ਲੁਧਿਆਣਾ (ਅਨਿਲ): ਸਥਾਨਕ ਕਸਬੇ ਲਾਡੋਵਾਲ ਵਿਚ ਪਰਾਲੀ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਨੂੰ ਅੱਗ ਲੱਗ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇਣ ਦੀ ਬਜਾਏ ਡਰਾਈਵਰ ਅੱਗ ਲੱਗੀ ਟਰਾਲੀ ਨੂੰ 1 ਕਿੱਲੋਮੀਟਰ ਦੂਰ ਤਕ ਚਲਾ ਕੇ ਇਕ ਵਰਕਸ਼ਾਪ ਤਕ ਲੈ ਗਿਆ, ਤਾਂ ਜੋ ਅੱਗ 'ਤੇ ਕਾਬੂ ਪਾਇਆ ਜਾ ਸਕੇ। ਇਸ ਦੌਰਾਨ ਸੜਕ 'ਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਵੀ ਉੱਠਦੀਆਂ ਨਜ਼ਰ ਆਈਆਂ।
ਇਹ ਖ਼ਬਰ ਵੀ ਪੜ੍ਹੋ - Big Breaking: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
ਅਜਿਹਾ ਕਰ ਕੇ ਟ੍ਰੈਕਟਰ ਚਾਲਕ ਨੇ ਕਈ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਦਿੱਤਾ। ਵਰਕਸ਼ਾਪ 'ਤੇ ਪਹੁੰਚਦਿਆਂ ਹੀ ਉਸ ਨੇ ਆਪਣਾ ਟ੍ਰੈਕਟਰ ਟਰਾਲੀ ਤੋਂ ਵੱਖਰਾ ਕਰ ਦਿੱਤਾ। ਇਸ ਕਾਰਨ ਟ੍ਰੈਕਟਰ ਦਾ ਤਾਂ ਬਚਾਅ ਹੋ ਗਿਆ ਪਰ ਟਰਾਲੀ ਪੂਰੀ ਤਰ੍ਹਾਂ ਸੜ ਗਈ। ਲੋਕ ਬਾਲਟੀਆਂ ਨਾਲ ਪਾਣੀ ਸੁੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਲੋਕਾਂ ਨੇ ਦੱਸਿਆ ਕਿ ਜਦੋਂ ਪਰਾਲੀ ਲੋਡ ਕਰ ਕੇ ਟ੍ਰੈਕਟਰ ਟਰਾਲੀ ਖੇਤਾਂ ਵਿਚੋਂ ਨਿਕਲ ਰਹੀ ਸੀ ਤਾਂ ਉੱਥੋਂ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਨਾਲ ਟੱਕਰ ਹੋ ਗਈ ਤੇ ਬਿਜਲੀ ਦੀ ਸਪਾਰਕਿੰਗ ਹੋਣ ਕਾਰਨ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਲੋਕਾਂ ਵੱਲੋਂ ਤਕਰੀਬਨ 2 ਘੰਟਿਆਂ ਦੀ ਮੁਸ਼ੱਤ ਮਗਰੋਂ ਪਰਾਲੀ ਵਿਚ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। ਉੱਥੇ ਹੀ ਥਾਣਾ ਲਾਡੋਵਾਲ ਦੀ ਪੁਲਸ ਨੂੰ ਵੀ ਇਸ ਬਾਰੇ ਸੂਚਨਾ ਨਹੀਂ ਦਿੱਤੀ। ਅੱਗ ਲੱਗਣ ਕਾਰਨ ਲਾਡੋਵਾਲ ਤੋਂ ਨੂਰਪੁਰ ਬੇਟ ਜੀ. ਟੀ. ਰੋਡ 'ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਕਈ ਲੋਕਾਂ ਨੇ ਕਿਹਾ ਕਿ ਜੇਕਰ ਅੱਗ ਲੱਗੀ ਟ੍ਰੈਕਟਰ ਟਰਾਲੀ ਕਿਸੇ ਘਰ ਜਾਂ ਦੁਕਾਨ ਨਾਲ ਟਕਰਾਉਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਟਰੈਕਟਰ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ
NEXT STORY