ਚੰਡੀਗੜ੍ਹ (ਸੁਸ਼ੀਲ) : ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਆਟੋ ਮਲੋਆ ’ਚ ਕਾਰ ਨਾਲ ਟਕਰਾ ਗਿਆ। ਹਾਦਸਾ ਸਵੇਰ ਕਰੀਬ 7.30 ਵਜੇ ਹੋਇਆ ਜਿਸ ’ਚ ਕਈ ਵਿਦਿਆਰਥੀ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਕੇ ਸੈਕਟਰ-16 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਮਲੋਆ ਨਿਵਾਸੀ ਪ੍ਰਕ ਹਾਰਦਿਕ, ਝਾਮਪੁਰ ਨਿਵਾਸੀ ਆਰੂਸ਼ੀ ਦੀਆ ਅਤੇ ਨਿਸ਼ਾ, ਮਲੋਆ ਕਲੋਨੀ ਨਿਵਾਸੀ ਅੰਸ਼ੂ ਤੇ ਅਰਹਾਨ ਵਜੋਂ ਹੋਈ ਹੈ। ਡਾਕਟਰਾਂ ਅਨੁਸਾਰ ਇਕ ਬੱਚੇ ਦੇ ਹੱਥ ’ਚ ਫ੍ਰੈਕਚਰ ਆਇਆ ਹੈ, ਜਦਕਿ ਬਾਕੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਾਂਚ ’ਚ ਖੁਲਾਸਾ ਹੋਇਆ ਕਿ ਚਾਲਕ ਸੰਤੋਸ਼ ਤੇਜ਼ ਅਤੇ ਲਾਪਰਵਾਹੀ ਨਾਲ ਆਟੋ ਚਲਾ ਰਿਹਾ ਸੀ। ਪੁਲਸ ਨੇ ਉਸ ਦੇ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ 'ਤੇ ਦੇਣ ਦੇ ਮਾਮਲੇ 'ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ
ਉੱਥੇ ਹੀ ਕਾਰ ਚਾਲਕ ਦੀ ਪਛਾਣ ਜੀਵਨ ਲਾਲ ਵਜੋਂ ਹੋਈ। ਹਾਦਸੇ ’ਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਸੈਕਟਰ-39 ਵੱਲੋਂ ਆਉਣ ਵਾਲੇ ਅਤੇ ਪਿੰਡ ਮਲੋਆ ਵੱਲ ਜਾਣ ਵਾਲੇ ਰਸਤੇ ’ਤੇ ਲੰਬਾ ਜਾਮ ਲੱਗ ਗਿਆ। ਹਾਦਸਾਗ੍ਰਸਤ ਵਾਹਨ ਸੜਕ ’ਤੇ ਖੜ੍ਹੇ ਹੋਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਵਾਹਨਾਂ ਨੂੰ ਹਟਵਾ ਕੇ ਟ੍ਰੈਫਿਕ ਖੁਲ੍ਹਵਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਚਾਰ ਜ਼ਿਲ੍ਹਿਆਂ ਲਈ ਅਹਿਮ ਖ਼ਬਰ, 8 ਨਵੰਬਰ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਮਨਾਕ! ਦੇਸ਼ ਦਾ ਦੂਜਾ ਸਭ ਤੋਂ ਗੰਦਾ ਸ਼ਹਿਰ ਬਣਿਆ ਪੰਜਾਬ ਦਾ 'ਮਹਾਨਗਰ', ਵੇਖੋ ਪੂਰੀ List
NEXT STORY