ਖਰੜ (ਅਮਰਦੀਪ) : ਖਰੜ ਦੀ ਪ੍ਰਾਈਵੇਟ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਥਾਣਾ ਸਿਟੀ ਕੇਵਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਚੌਥੇ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਕਰਨ ਕੁਮਾਰ ਕੌਂਸਲ (21) ਵਾਸੀ ਸੋਲਨ ਜੋ ਕਿ ਦਰਪਣ ਸਿਟੀ ਖਰੜ ਵਿਚ ਆਪਣੇ ਤਿੰਨ ਦੋਸਤਾਂ ਨਾਲ ਰਹਿੰਦਾ ਸੀ ਦਾ ਯੂਨੀਵਰਸਿਟੀ ਵਿਚ ਹੀ ਕੰਮ ਕਰਦੀ ਇਕ ਵਿਆਹੁਤਾ ਨਾਲ ਪ੍ਰੇਮ ਸਬੰਧ ਹੋ ਗਏ ਅਤੇ ਇਸ ਦੌਰਾਨ ਵਿਆਹੁਤਾ ਦੇ ਪਤੀ ਨੂੰ ਇਨ੍ਹਾਂ ਨਾਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਅਤੇ ਉਸਨੇ ਇਹ ਸਾਰੀ ਗੱਲਬਾਤ ਆਪਣੇ ਪ੍ਰੇਮੀ ਨਾਲ ਸਾਂਝੀ ਕੀਤੀ ਅਤੇ ਉਸ ਤੋਂ ਬਾਅਦ ਕਰਨ ਤਣਾਅ ਵਿਚ ਰਹਿਣ ਲੱਗ। ਮ੍ਰਿਤਕ ਦੇ ਦੋਸਤਾਂ ਅਨੁਸਾਰ ਕਰਨ ਦੋ ਦਿਨਾਂ ਤੋਂ ਯੂਨੀਵਰਸਿਟੀ ਵੀ ਨਹੀਂ ਸੀ ਜਾ ਰਿਹਾ ਅਤੇ ਅੱਜ ਜਦੋਂ ਉਹ ਯੂਨੀਵਰਸਿਟੀ ਤੋਂ ਬਾਅਦ ਘਰ ਵਾਪਸ ਆਏ ਤਾਂ ਦੇਖਿਆ ਕਿ ਕਰਨ ਨੇ ਫਾਹਾ ਲਿਆ ਹੋਇਆ ਸੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਮ੍ਰਿਤਕ ਨੇ ਮਰਨ ਤੋਂ ਪਹਿਲਾ ਆਪਣੀ ਵੀਡੀਓ ਵੀ ਬਣਾਈ ਜਿਸ ਵਿਚ ਉਸਨੇ ਕਿਹਾ ਕਿ ਪਾਪਾ ਮੈਂ ਬੜੀ ਪ੍ਰੇਸ਼ਾਨੀਆਂ ਵਿਚ ਘਿਰ ਚੁੱਕਾ ਹਾਂ ਉਸਨੇ ਇਕ ਡਾਇਰੀ 'ਤੇ ਆਪਣੇ ਪਿਤਾ ਦਾ ਮੋਬਾਇਲ ਨੰਬਰ ਲਿਖ ਕੇ ਟੇਬਲ 'ਤੇ ਰੱਖਿਆ ਹੋਇਆ ਸੀ। ਇਹ ਵੀਡੀਓ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਜਲਦੀ ਹੀ ਇਸ ਮਾਮਲੇ ਵਿਚ ਵਿਆਹੁਤਾ ਨੂੰ ਤਫਤੀਸ਼ 'ਚ ਸ਼ਾਮਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਹਾਰਟੀਕਲਚਰ ਰਿਸਰਚ ਸੈਂਟਰ ਅੰਮ੍ਰਿਤਸਰ ਦੀ ਬਜਾਏ ਜਲੰਧਰ 'ਚ ਬਣਾਇਆ ਜਾਵੇ
NEXT STORY