ਬਠਿੰਡਾ(ਵਰਮਾ/ਆਜ਼ਾਦ)-ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੀ ਪ੍ਰੀਖਿਆ ਦੇ ਪਹਿਲੇ ਦਿਨ ਸ਼ਹਿਰ ਦੇ ਕੁੱਲ 11 ਪ੍ਰੀਖਿਆ ਕੇਂਦਰਾਂ 'ਚ 12ਵੀਂ ਕਲਾਸ ਦੇ ਲਗਭਗ 5500 ਵਿਦਿਆਰਥੀ/ਵਿਦਿਆਰਥਣਾਂ ਪ੍ਰੀਖਿਆ ਦੇਣ ਪਹੁੰਚੇ। ਘਰੋਂ ਮੂੰਹ ਮਿੱਠਾ ਕਰ ਕੇ ਤੇ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਵਿਦਿਆਰਥੀ ਆਪਣੇ ਭਵਿੱਖ ਦੀ ਕਾਮਨਾ ਕਰਦਿਆਂ ਪ੍ਰੀਖਿਆ ਕੇਂਦਰ ਪਹੁੰਚੇ। ਠੀਕ 10.30 ਵਜੇ ਸਾਰੇ ਵਿਦਿਆਰਥੀ ਆਪੋ-ਆਪਣੀਆਂ ਸੀਟਾਂ 'ਤੇ ਬੈਠ ਗਏ। ਉਨ੍ਹਾਂ ਨੂੰ ਐਗਜ਼ਾਮੀਨਰ ਨੇ ਪੇਪਰ ਵੰਡੇ। ਸਾਰੇ ਵਿਦਿਆਰਥੀਆਂ ਨੇ ਧਿਆਨ ਨਾਲ ਪੇਪਰ ਦੇਖਿਆ ਅਤੇ ਇਸ ਦਾ ਉੱਤਰ ਲਿਖਣ ਲੱਗਣ ਲੱਗੇ। ਇਸ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਵਿਚ ਆਉਂਦੇ ਹੀ ਵਿਦਿਆਰਥੀ ਆਪਸ ਵਿਚ ਗੱਲਬਾਤ ਕਰਦੇ ਨਜ਼ਰ ਆਏ। ਉਨ੍ਹਾਂ ਦੇ ਚਿਹਰੇ 'ਤੇ ਕੋਈ ਪ੍ਰੇਸ਼ਾਨੀ ਨਜ਼ਰ ਨਹੀ ਆਈ ਪਰ ਅੰਦਰੋਂ ਉਹ ਕੁਝ ਘਬਰਾਏ ਜ਼ਰੂਰ ਮਹਿਸੂਸ ਕਰ ਰਹੇ ਸਨ। ਡੀ. ਪੀ. ਐੱਸ. ਸਕੂਲ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਵਿਚ ਮੁੱਖ ਤੌਰ 'ਤੇ ਸੇਂਟ ਜੇਵੀਅਰ, ਸੇਂਟ ਜੋਸਫ, ਰੋਜ਼ ਮੈਰੀ, ਸੰਤ ਕਬੀਰ, ਡੀ. ਏ. ਵੀ., ਆਰਮੀ ਸਕੂਲ, ਐੱਮ. ਐੱਸ. ਡੀ., ਐੱਸ. ਐੱਸ. ਡੀ. ਤੇ ਐੱਮ. ਐੱਚ. ਆਰ. ਆਦਿ ਸ਼ਾਮਲ ਹਨ। ਪ੍ਰੀਖਿਆ ਦੇਣ ਆਏ ਜ਼ਿਆਦਾਤਰ ਵਿਦਿਆਰਥੀ ਸਕੂਲ ਯੂਨੀਫਾਰਮ ਵਿਚ ਸਨ। ਕੁਝ ਬਿਨਾਂ ਯੂਨੀਫਾਰਮ ਵਿਚ ਸਨ। ਮੋਢੇ 'ਤੇ ਬੈਗ ਲਟਕਾਈ ਹੱਥਾਂ ਵਿਚ ਪੇਪਰ ਬੋਰਡ ਫੜੀ ਹੌਸਲੇ ਨਾਲ ਪ੍ਰੀਖਿਆ ਕੇਂਦਰ ਵਿਚ ਪਹੁੰਚੇ। ਦੁਪਹਿਰ 1.30 ਮਿੰਟ 'ਤੇ ਪੇਪਰ ਖਤਮ ਹੋਇਆ ਤਾਂ ਜ਼ਿਆਦਾਤਰ ਵਿਦਿਆਰਥੀਆਂ ਦੇ ਚਿਹਰੀਆਂ 'ਤੇ ਮਾਯੂਸੀ ਸੀ ਕਿਉਂਕਿ 12ਵੀਂ ਦਾ ਇੰਗਲਿਸ ਦਾ ਪੇਪਰ ਮੁਸ਼ਕਲ ਸੀ। ਫਿਰ ਵੀ ਕੁਝ ਫੀਸਦੀ ਨੂੰ ਛੱਡ ਕੇ ਪੇਪਰ ਵਿਚ ਚੰਗੇ ਅੰਕ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ। ਵਿਦਿਆਰਥੀਆਂ ਦੀ ਪ੍ਰਕਿਰਿਆ ਜਾਣਨ ਲਈ 'ਪੰਜਾਬ ਕੇਸਰੀ' ਦੀ ਟੀਮ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਅੰਸ਼ ਹੇਠ ਦਿੱਤੇ ਗਏ ਹਨ :-
'ਮਾਤਾ-ਪਿਤਾ ਦਾ ਆਸ਼ੀਰਵਾਦ ਤੇ ਅਧਿਆਪਕਾਂ ਦੇ ਪੈਰ ਛੂਹ ਕੇ ਮੈਂ ਪ੍ਰੀਖਿਆ ਕੇਂਦਰ ਪਹੁੰਚਿਆ ਤਾਂ ਮੈਨੂੰ ਨਾ ਕੋਈ ਡਰ, ਨਾ ਕੋਈ ਪ੍ਰੇਸ਼ਾਨੀ ਸੀ ਬਲਕਿ ਮੈਂ ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਇੰਗਲਿਸ਼ ਦਾ ਪੇਪਰ ਦਿੱਤਾ। ਮੈਨੂੰ ਖੁਦ 'ਤੇ ਭਰੋਸਾ ਹੈ ਸਾਰੇ ਪੇਪਰ ਵਧੀਆ ਹੋਣਗੇ ਅਤੇ ਸਕੂਲ ਦੇ ਨਾਂ ਨਾਲ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਾਂਗਾ।' — ਖੁਸ਼ਪ੍ਰੀਤ ਸਿੰਘ
''ਪੇਪਰ ਦੇਣ ਵਿਚ ਮੈਨੂੰ ਕੋਈ ਮਾਯੂਸੀ ਨਹੀਂ ਹੋਈ। ਮੈਂ ਪੂਰੀ ਤਿਆਰੀ ਨਾਲ ਪ੍ਰੀਖਿਆ ਕੇਂਦਰ ਵਿਚ ਪਹੁੰਚੀ। ਪ੍ਰਸ਼ਨ-ਪੱਤਰ ਦੇਖਦੇ ਹੀ ਮੇਰੇ ਮਨ ਵਿਚ ਸਾਰੇ ਉੱਤਰ ਆ ਗਏ। ਮੈਨੂੰ ਪੂਰੀ ਉਮੀਦ ਹੈ ਕਿ ਸਭ ਤੋਂ ਵੱਧ ਨੰਬਰ ਮੇਰੇ ਹੀ ਹੋਣਗੇ ਕਿਉਂਕਿ ਮੈਂ ਪੂਰੇ ਕਾਨਫੀਡੈਂਸ ਨਾਲ ਪ੍ਰੀਖਿਆ ਦਿੱਤੀ। ਜੋ ਅਧਿਆਪਕਾਂ ਨੇ ਮੈਨੂੰ ਪੜ੍ਹਾਇਆ ਸੀ, ਉਸੇ ਵਿਚੋਂ ਪ੍ਰਸ਼ਨ-ਪੱਤਰ ਆਇਆ, ਜਿਸ ਦੀ ਮੈਂ ਤਿਆਰੀ ਕੀਤੀ ਹੋਈ ਸੀ।' —ਸਭਾ
'ਜੋ ਕੁਝ ਮੈਂ ਸਕੂਲ ਵਿਚ ਪੜ੍ਹਿਆ, ਉਸ ਵਿਚੋਂ ਹੀ ਪੇਪਰ ਆਇਆ। ਉੱਤਰ ਦੇਣ ਵਿਚ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਪ੍ਰੀਖਿਆ ਕੇਂਦਰ ਵਿਚ ਕੁਝ ਕਮੀਆਂ ਸਨ ਜਿਵੇਂ ਪਾਣੀ ਦੀ ਵਿਵਸਥਾ, ਬੈਗ ਰੱਖਣ ਲਈ ਉਚਿਤ ਸਥਾਨ ਦਾ ਨਾ ਹੋਣਾ ਸ਼ਾਮਲ ਹੈ। ਪ੍ਰੀਖਿਆ ਕੇਂਦਰ ਨਾਲ ਖੇਡ ਮੈਦਾਨ ਵਿਚ ਲਾਊਡ ਸਪੀਕਰ ਲੱਗੇ ਹੋਣ ਕਾਰਨ ਪੇਪਰ ਦੇਣ ਵਿਚ ਮੁਸ਼ਕਲ ਜ਼ਰੂਰ ਆਈ। ਮੈਨੂੰ ਵਧੀਆ ਅੰਕ ਮਿਲਣ ਦੀ ਸੰਭਾਵਨਾ ਹੈ।' —ਬਲਵਿੰਦਰ ਸਿੰਘ
ਕਰੰਟ ਲੱਗਣ ਕਾਰਨ ਖੰਭੇ ਤੋਂ ਡਿੱਗਾ ਲਾਈਨਮੈਨ
NEXT STORY