ਅੰਮ੍ਰਿਤਸਰ(ਵਾਲੀਆ)- ਸੀ. ਬੀ. ਐੱਸ. ਈ. ਦੀ ਗਲਤੀ ਕਾਰਨ ਪਿਛਲੇ ਦਿਨੀਂ ਜਿਹੜਾ 10ਵੀਂ ਦਾ ਗਣਿਤ ਤੇ 12ਵੀਂ ਜਮਾਤ ਦਾ ਅਰਥਸ਼ਾਸਤਰ ਦਾ ਪੇਪਰ ਲੀਕ ਹੋਇਆ ਸੀ, ਕਾਰਨ ਸੀ. ਬੀ. ਐੱਸ. ਈ. ਦੇ ਇਹ ਪੇਪਰ ਦੁਬਾਰਾ ਕਰਵਾਉਣ ਦੇ ਫੈਸਲੇ ਨਾਲ ਵਿਦਿਆਰਥੀਆਂ ਵਿਚ ਕਾਫੀ ਪ੍ਰੇਸ਼ਾਨੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵਿਦਿਆਰਥੀ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਗਏ ਹਨ। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਲੀਕ ਹੋਏ ਪੇਪਰਾਂ ਨੂੰ ਦੁਬਾਰਾ ਲੈਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਪਰ ਫਿਰ ਵੀ ਜੇਕਰ ਲੀਕ ਪੇਪਰਾਂ ਦਾ ਆਯੋਜਨ ਕਰਨਾ ਹੈ ਤਾਂ ਉਨ੍ਹਾਂ ਸ਼ਹਿਰਾਂ ਵਿਚ ਹੀ ਕਰਵਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਵਿਚ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਈ ਹੈ। ਸੀ. ਬੀ. ਐੱਸ. ਈ. ਦੀ ਗਲਤੀ ਦਾ ਖਮਿਆਜ਼ਾ ਵਿਦਿਆਰਥੀ ਕਿਉਂ ਭੁਗਤਣ? ਆਪਣੀ ਇਸ ਮੰਗ ਨੂੰ ਲੈ ਕੇ ਵਿਦਿਆਰਥੀ ਬਾਬਰ ਔਜਲਾ ਦੀ ਅਗਵਾਈ ਵਿਚ 1 ਅਪ੍ਰੈਲ ਨੂੰ ਡੀ-ਬਲਾਕ ਰਣਜੀਤ ਐਵੀਨਿਊ ਵਿਖੇ ਸਵੇਰੇ 10 ਵਜੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਐੱਨ. ਐੱਸ. ਯੂ. ਆਈ. ਦੇ ਸਪੋਕਸਮੈਨ ਸ਼੍ਰੀਕਰ ਸ਼ਰਮਾ ਤੇ ਅਕਸ਼ੇ ਸ਼ਰਮਾ ਨੇ ਦੱਸਿਆ ਕਿ ਲੀਕ ਹੋਏ ਪੇਪਰ ਦੁਬਾਰਾ ਕਰਵਾਉਣਾ ਸੀ. ਬੀ. ਐੱਸ. ਈ. ਦਾ ਇਕ ਗਲਤ ਫੈਸਲਾ ਹੈ ਅਤੇ ਇਹ ਵਿਦਿਆਰਥੀਆਂ ਨਾਲ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਸੀ. ਬੀ. ਐੱਸ. ਈ. ਨੂੰ ਪੇਪਰ ਲੀਕ ਦਾ ਮਾਮਲਾ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਪੇਪਰ ਲੀਕ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਵਿਦਿਆਰਥੀਆਂ ਦੇ ਕਰੀਅਰ ਨਾਲ ਖਿਲਵਾੜ ਨਾ ਹੋਵੇ। ਇਸ ਸਬੰਧੀ ਸੋਸ਼ਲ ਐਕਟੀਵਿਸਟ ਐਡਵੋਕੇਟ ਐੱਮ. ਕੇ. ਸ਼ਰਮਾ ਨੇ ਸੀ. ਬੀ. ਐੱਸ. ਈ. ਵੱਲੋਂ ਦੁਬਾਰਾ ਪੇਪਰ ਲੈਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਦੱਸਦਿਆਂ ਕਿਹਾ ਕਿ ਬੋਰਡ ਨੂੰ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ 'ਤੇ ਪਏ ਮਨੋਵਿਗਿਆਨਕ ਦਬਾਅ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਨਿਆਂ ਕਰਨਾ ਚਾਹੀਦਾ ਹੈ ਤੇ ਸਿਰਫ ਉਨ੍ਹਾਂ ਸ਼ਹਿਰਾਂ ਵਿਚ ਹੀ ਦੁਬਾਰਾ ਪੇਪਰਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਜਿਥੇ ਇਸ ਦੀ ਪੁਸ਼ਟੀ ਹੋਈ ਹੈ।
ਧੋਖਾਦੇਹੀ ਦੇ ਮਾਮਲੇ 'ਚ ਚਾਰ ਖਿਲਾਫ਼ ਮਾਮਲਾ ਦਰਜ
NEXT STORY