ਰੂਪਨਗਰ- ਰੂਪਨਗਰ ਵਿਖੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਵਿਦਿਆਰਥਣ ਨੂੰ ਕੁੱਟਣ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਪ੍ਰਿੰਸੀਪਲ ਅੰਜੂ ਚੌਧਰੀ ਇਕ ਵਿਦਿਆਰਥਣ ਨੂੰ ਸਟੇਜ ਉਤੇ ਬੁਲਾ ਕੇ ਕੁੱਟਮਾਰ ਕਰਦੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ : ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ
ਇਸ ਦੇ ਬਾਅਦ ਬਾਲ ਸੁਰੱਖਿਆ ਮਹਿਕਮਾ ਪੰਜਾਬ ਵੱਲੋਂ ਨੋਟਿਸ ਲੈਂਦੇ ਹੋਏ ਮਾਮਲੇ ਵਿਚ ਕਾਰਵਾਈ ਲਈ ਰੂਪਨਗਰ ਪੁਲਸ ਨੂੰ ਲਿਖਿਆ ਗਿਆ ਸੀ। ਜਿਸ ਦੇ ਬਾਅਦ ਰੂਪਨਗਰ ਪੁਲਸ ਥਾਣਾ ਸਿਟੀ ਦੇ ਵੱਲੋਂ ਬਾਲ ਸੁਰੱਖਿਆ ਅਫ਼ਸਰ ਰੂਪਨਗਰ ਦੀ ਸ਼ਿਕਾਇਤ ਦੇ ਉੱਤੇ ਪ੍ਰਿੰਸੀਪਲ ਮੈਡਮ ਅੰਜੂ ਚੌਧਰੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 88 ਧਾਰਾ 323 IPC& 75J&JAct ਬੰਦੀ ਦਰਜ ਕਰਦੇ ਹੋਏ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੇ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੁਆਰਾ ਇਕ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸਿੱਖਿਆ ਮਹਿਕਮਾ ਵੀ ਗੰਭੀਰ ਹੁੰਦਾ ਵਿਖਾਈ ਦੇ ਰਿਹਾ ਹੈ। ਮਾਮਲਾ ਇਹ ਹੈ ਕਿ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰ. ਅੰਜੂ ਚੌਧਰੀ ਵੱਲੋਂ ਇਕ ਵਿਦਿਆਰਥਣ ਨੂੰ ਉਸ ਦੇ ਹਸਣ ਦਾ ਕਾਰਨ ਪੁੱਛ ਕੇ ਇਕ ਤੋਂ ਬਾਅਦ ਇਕ ਥੱਪੜ ਮਾਰਨ ਅਤੇ ਉਸ ਦੇ ਵਾਲ ਖਿੱਚੇ ਜਾਣ ਦੀ ਵੀਡੀਓ ਵਾਇਰਲ ਹੋਈ। ਇਹ ਵੀਡੀਓ ਕਦੋਂ ਦੀ ਹੈ, ਇਸ ਦੇ ਬਾਰੇ ’ਚ ਤਾਂ ਭਾਵੇ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ। ਇਸ ਵੀਡੀਓ ’ਚ ਪ੍ਰਿੰਸੀਪਲ ਵਿਦਿਆਰਥਣ ਨੂੰ ਕਹਿੰਦੀ ਹੋਈ ਸੁਣਾਈ ਦੇ ਰਹੀ ਸੀ ਕਿ ‘ਕੀ ਮੈਡਮ ਨੇ ਚੁਟਕਲਾ ਸੁਣਾਇਆ ਹੈ ਕਿ ਤੂੰ ਹਸ ਰਹੀ ਹੈ?’
ਇਹ ਵੀ ਪੜ੍ਹੋ : ‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ ਵੱਲੋਂ ਘਰਾਂ ’ਚ ਇਕਾਂਤਵਾਸ ’ਚ ਬੈਠੇ ਗਰੀਬ ਕੋਵਿਡ ਮਰੀਜ਼ਾਂ ਲਈ ਦਿੱਤੇ ਗਏ ਇਹ ਨਿਰਦੇਸ਼
NEXT STORY