ਚੰਡੀਗੜ੍ਹ (ਸੁਸ਼ੀਲ) : ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਯੂਨੀਅਨ ਚੋਣਾਂ ਅੱਜ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਕੈਂਪਸ ਅਤੇ ਕਾਲਜਾਂ 'ਚ 1200 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਐੱਸ. ਐੱਸ. ਪੀ ਕੰਵਰਦੀਪ ਕੌਰ ਪੀ. ਯੂ ਚੋਣਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ।
ਪੀ. ਯੂ. ਦੇ ਗੇਟਾਂ 'ਤੇ ਗੱਡੀਆਂ ਦੀ ਚੈਕਿੰਗ ਚੱਲ ਰਹੀ ਹੈ ਤਾਂ ਕਾਲਜਾਂ ਦੇ ਬਾਹਰ ਪੁਲਸ ਨੇ ਬੈਰੀਕੇਡ ਅਤੇ ਪੀ. ਸੀ. ਆਰ ਲਗਾਈ ਹੈ। ਕਾਲਜ ਅਤੇ ਪੀ. ਯੂ ਵਿਚ ਬਾਹਰੀ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਡੀ. ਐੱਸ. ਪੀ. ਉਦੈਪਾਲ ਅਤੇ ਸੈਕਟਰ-11 ਥਾਣਾ ਇੰਚਾਰਜ ਜੈਵੀਰ ਰਾਣਾ ਨੇ ਕੁੱਟਮਾਰ ਅਤੇ ਗੜਬੜ ਪੈਦਾ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।
ਰਾਵੀ ਦਰਿਆ 'ਚ ਮੁੜ ਮਾਰਨ ਲੱਗਾ ਠਾਠਾਂ, ਕਈ ਪਿੰਡਾਂ ਵਿਚ ਦਾਖਲ ਹੋਇਆ ਪਾਣੀ
NEXT STORY