ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਵਿਖੇ ਪਿੰਡ ਲੋਹਗੜ੍ਹ ਫਿੱਡੇ ਵਿਖੇ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਦਰੜ ਦਿੱਤਾ ਅਤੇ ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਵਜੋਂ ਹੋਈ ਹੈ। ਵਿਦਿਆਰਥਣ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨਵਨੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਵਿਖੇ ਗਿਆਰਵੀਂ ਜਮਾਤ ਵਿਚ ਪੜ੍ਹਦੀ ਸੀ, ਜੋਕਿ ਆਪਣੀਆਂ ਦੋ ਹੋਰ ਸਹੇਲੀਆਂ ਨਾਲ ਸਾਈਕਲ ’ਤੇ ਸਕੂਲ ਜਾ ਰਹੀ ਸੀ।
ਉਸ ਨੇ ਦੱਸਿਆ ਕਿ ਅੰਬੂਜਾ ਫੈਕਟਰੀ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਨਵਨੀਤ ਕੌਰ ਦੇ ਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕਾਫ਼ੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਜਦਕਿ ਆਪੋ-ਆਪਣੇ ਸਾਈਕਲਾਂ ’ਤੇ ਜਾ ਰਹੀਆਂ ਦੋ ਹੋਰ ਵਿਦਿਆਰਥਣਾਂ ਹਾਦਸੇ ਤੋਂ ਮਸਾਂ ਹੀ ਬਚੀਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਂਕੀ ਘਨੌਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਵਿਦਿਆਰਥਣ ਦੀ ਮੌਤ ਦੀ ਖ਼ਬਰ ਸੁਣ ਕੇ ਜਿੱਥੇ ਮਾਪੇ ਹਾਲੋ-ਬੇਹਾਲ ਹੋਏ ਪਏ ਹਨ, ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਵੀ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਬਦਲੀ ਗਈ ਨਿਸ਼ਾਨ ਸਾਹਿਬ ਦੀ ਪੁਸ਼ਾਕ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸੁਖਬੀਰ ਬਾਦਲ ਦਾ ਸਪੱਸ਼ਟੀਕਰਨ ਜਨਤਕ ਹੋਣ ਤੋਂ ਬਾਅਦ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ
NEXT STORY