ਰਾਜਪੁਰਾ/ਬਨੂੜ (ਨਿਰਦੋਸ਼, ਚਾਵਲਾ, ਗੁਰਪਾਲ) : ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ’ਚ ਭਾਰੀ ਮੀਂਹ ਤੋਂ ਬਾਅਦ ਐੱਸ. ਵਾਈ. ਐੱਲ. ਨਹਿਰ ਟੁੱਟਣ ਕਾਰਨ ਪਾਣੀ ਵੜ੍ਹ ਗਿਆ। ਇਸ ਦੌਰਾਨ ਇਕ ਵਿਦਿਆਰਥੀ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਵਿਦਿਆਰਥੀ ਸਵਾ ਸਾਲ ਤੋਂ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਬਨੂੜ ਪੁਲਸ ਨੇ ਮ੍ਰਿਤਕ ਵਿਦਿਆਰਥੀ ਦਾ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪਿੰਡ ਗਰੋਗਾਓਂ ਜ਼ਿਲਾ ਛਿੰਦਵਾੜਾ ਮੱਧਪ੍ਰਦੇਸ਼ ਨਿਵਾਸੀ ਹਰੀਸ਼ ਧਾਰਪੁਰੇ ਵਜੋਂ ਹੋਈ। ਮ੍ਰਿਤਕ ਦੇ ਪਿਤਾ ਕਿਸ਼ੋਰ ਧਾਰਪੁਰੇ ਦਾ ਕਹਿਣਾ ਹੈ ਕਿ ਯੂਨੀਵਰਸਿਟੀ ’ਚ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ, ਤਾਂਕਿ ਅਜਿਹੀ ਹਾਲਤ ਵਿਚ ਕਿਸੇ ਬੱਚੇ ਨੂੰ ਨੁਕਸਾਨ ਨਾ ਪਹੁੰਚੇ।
ਇਹ ਵੀ ਪੜ੍ਹੋ : ਦੋਸਤ ਨੂੰ ਛੱਡਣ ਦੌਰਾਨ ਨਹਿਰ ’ਚ ਰੁੜ੍ਹੇ ਦੋਸਤਾਂ ਦੀਆਂ ਤਿੰਨ ਦਿਨਾਂ ਬਾਅਦ ਮਿਲੀਆਂ ਲਾਸ਼ਾਂ
ਦੱਸਣਯੋਗ ਹੈ ਕਿ ਪਟਿਆਲਾ ਦੇ ਲੋਕਾਂ ਨੂੰ 30 ਸਾਲ ਪੁਰਾਣਾ ਸਮਾਂ ਯਾਦ ਆ ਗਿਆ ਹੈ। ਉਸ ਸਮੇਂ ਵੀ ਲੋਕਾਂ ਨੂੰ ਇਸੇ ਤਰ੍ਹਾਂ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ। ਪਟਿਆਲਾ ’ਚ 11 ਜੁਲਾਈ 1993 ਇਸੇ ਤਰ੍ਹਾਂ ਹੜ੍ਹ ਆਇਆ ਸੀ। ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ ਸੀ। ਸਾਰੇ ਖੇਤ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਸੀ। ਪਟਿਆਲਾ ਦੀ ਛੋਟੀ ਅਤੇ ਵੱਡੀ ਨਦੀ ਨੇ ਸ਼ਹਿਰ ’ਚ ਤਬਾਹੀ ਮਚਾ ਦਿੱਤੀ ਸੀ। ਲੋਕਾਂ ਦੇ ਘਰਾਂ ਵਿਚ 11-11 ਫੁੱਟ ਤੱਕ ਪਾਣੀ ਪਹੁੰਚ ਗਿਆ ਸੀ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਾਤ ਬਿਤਾਉਣ ਲਈ ਮਜਬੂਰ ਹੋ ਗਏ ਸੀ। ਉਸ ਸਮੇਂ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਸੈਨਾ ਨੂੰ ਬੁਲਾਇਆ ਸੀ, ਜਦੋਂ ਕਿ ਹੁਣ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ’ਚ ਸੈਨਾ ਤਾਇਨਾਤ ਕਰ ਦਿੱਤੀ ਹੈ। ਪਟਿਆਲਾ ਦੀ ਛੋਟੀ ਨਦੀ, ਘੱਗਰ, ਮਾਰਕੰਡਾ, ਐੱਸ. ਵਾਈ. ਐੱਲ., ਪੱਚੀ ਦਰਾਂ ਸਮੇਤ ਸਾਰੇ ਨਦੀ ਨਾਲੇ ਉਫਾਨ ’ਤੇ ਹਨ ਅਤੇ ਖਤਰੇ ਦੇ ਨਿਸ਼ਾਨ ’ਤੇ ਹਨ। ਸਭ ਕੁਝ ਪਹਿਲਾਂ ਵਰਗਾ ਹੀ ਹੈ ਪਰ ਜੇਕਰ ਕੁਝ ਬਦਲਿਆ ਹੈ ਤਾਂ ਉਹ ਲੋਕਾਂ ਦੀ ਸੇਵਾ ਕਰਨ ਅਤੇ ਮਦਦ ਕਰਨ ਦਾ ਤਰੀਕਾ।
ਇਹ ਵੀ ਪੜ੍ਹੋ : ਹੜ੍ਹ ਨੇ ਪਟਿਆਲਵੀਆਂ ਨੂੰ ਯਾਦ ਕਰਵਾਏ 30 ਸਾਲ ਪਹਿਲਾਂ ਵਾਲੇ ਦਿਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ’ਚ ਪਾਣੀ ਨਾਲ ਅੰਦਰ ਵੜ ਆਇਆ ਸੱਪ, ਸੁੱਤੇ ਪਏ ਵਿਅਕਤੀ ਨੂੰ ਮਾਰ ਦਿੱਤਾ ਡੰਗ
NEXT STORY