ਸਾਦਿਕ (ਪਰਮਜੀਤ) - ਐੱਸ. ਬੀ. ਆਰ. ਐੱਸ. ਕਾਲਜ ਫਾਰ ਵੂਮੈਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਜਿਸ ਵਿਚ ਬਾਬਾ ਸਵਸਾਚਨ ਸਿੰਘ ਸਿੱਧੂ ਦੌਧਰ ਵਾਲਿਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਸਵਸਾਚਨ ਸਿੰਘ ਨੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਅਸੀਂ ਆਪਣੀ ਮਿਹਨਤ ਸਦਕਾ ਹੀ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰ ਸਕਦੇ ਹਾਂ। ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਹਮੇਸ਼ਾ ਜ਼ਿੰਦਗੀ ਵਿਚ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਅਸੀਂ ਦ੍ਰਿੜ੍ਹ ਇੱਛਾ ਨਾਲ ਜੇਕਰ ਕੁੱਝ ਹਾਸਲ ਕਰਨਾ ਚਾਹੀਏ ਤਾਂ ਕਰ ਸਕਦੇ ਹਾਂ, ਜਿਸ ਵਿਚ ਪ੍ਰਮਾਤਮਾ ਵੀ ਸਾਥ ਦਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਗੁਰੂ ਦਾ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰੈਜ਼ੀਡੈਂਟ ਮੇਜਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਥਿੰਦ, ਪ੍ਰਸ਼ਾਸਨਿਕ ਅਧਿਕਾਰੀ ਦਵਿੰਦਰ ਸਿੰਘ, ਕਾਲਜ ਦੇ ਵਾਈਸ ਪਿੰਰਸੀਪਲ ਪ੍ਰੋ. ਜਸਵਿੰਦਰ ਕੌਰ, ਐੱਸ. ਬੀ. ਆਰ. ਐੱਸ. ਸਕੂਲ ਦੇ ਪਿੰ੍ਰਸੀਪਲ ਹਰਮਨਦੀਪ ਕੌਰ, ਪੀ. ਐੱਸ. ਟੀ. ਸਕੂਲ ਦੇ ਪਿੰ੍ਰਸੀਪਲ ਨੀਰੂ ਸ਼ਰਮਾ, ਵਾਈਸ ਪਿੰ੍ਰਸੀਪਲ ਰਖਣਪ੍ਰੀਤ ਕੌਰ, ਸਮੂਹ ਸੰਸਥਾਵਾਂ ਦਾ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਪੀ. ਯੂ. 'ਚ ਨਾਜੀ ਸ਼ਾਸਨ : ਯੌਨ ਸ਼ੋਸ਼ਣ ਦੀ ਸ਼ਿਕਾਰ ਅਧਿਆਪਕ ਨੂੰ ਹੀ ਬਣਾਇਆ ਗਿਆ ਨਿਸ਼ਾਨਾ
NEXT STORY