ਜਲੰਧਰ (ਕਮਲੇਸ਼)— ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ 'ਚ ਹੁਣ ਤੱਕ ਪੁਲਸ ਦੀ ਗ੍ਰਿਫਤ ਤੋਂ ਫਰਾਰ ਚੱਲ ਰਹੇ ਟਰੈਵਲ ਏਜੰਟ ਕਪਿਲ ਸ਼ਰਮਾ ਨੇ ਅੱਜ ਜਲੰਧਰ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਇਥੇ ਦੱਸਣਯੋਗ ਹੈ ਕਿ ਸਟੱਡੀ ਐਕਸਪ੍ਰੈੱਸ ਦੇ ਮਾਲਕ ਟਰੈਵਲ ਏਜੰਟ ਕਪਿਲ ਸ਼ਰਮਾ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਸੈਂਕੜੇ ਲੋਕਾਂ ਨੂੰ ਚੂਨਾ ਲਗਾਇਆ ਸੀ ਅਤੇ ਕਰੋੜਾਂ ਰੁਪਏ ਠੱਗੇ ਸਨ। ਕਪਿਲ ਖਿਲਾਫ ਥਾਣਾ ਬਾਰਾਂਦਰੀ 'ਚ 30 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ 'ਚ ਕਪਿਲ ਦੀ ਮਾਂ ਅਤੇ ਡਰਾਈਵਰ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਕਪਿਲ ਸ਼ਰਮਾ ਨੂੰ ਫੜਨ ਲਈ ਪੁਲਸ ਨੇ ਕਈ ਟੀਮਾਂ ਵੀ ਬਣਾਈਆਂ ਸਨ ਪਰ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਸੀ। ਹੁਣ ਕਪਿਲ ਨੇ ਖੁਦ ਹੀ ਅਦਾਲਤ 'ਚ ਸਰੰਡਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ
2019 'ਚ ਜਲੰਧਰ ਦੀ ਪੁਲਸ ਲਈ ਕਪਿਲ ਬਣਿਆ ਰਿਹਾ ਸੀ ਸਿਰਦਰਦੀ
ਕਰੋੜਾਂ ਦੀ ਠੱਗੀ ਦਾ ਮੁਲਜ਼ਮ ਸਟੱਡੀ ਐਕਸਪ੍ਰੈੱਸ ਦਾ ਮਾਲਕ ਕਪਿਲ ਸ਼ਰਮਾ 2019 'ਚ ਜਲੰਧਰ ਪੁਲਸ ਲਈ ਸਿਰਦਰਦੀ ਬਣਿਆ ਰਿਹਾ। ਮੁਲਜ਼ਮ ਕਪਿਲ ਸ਼ਰਮਾ 'ਤੇ ਬਾਰਾਂਦਰੀ ਥਾਣੇ 'ਚ 30 ਦੇ ਕਰੀਬ ਮਾਮਲੇ ਦਰਜ ਹੋ ਚੁੱਕੇ ਹਨ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਈ ਟੀਮਾਂ ਬਣਾਈਆਂ ਸਨ ਪਰ ਉਹ ਪੁਲਸ ਦੇ ਕਾਬੂ ਨਹੀਂ ਆਇਆ। ਪ੍ਰਸ਼ਾਸਨ ਮੁਲਜ਼ਮ ਦੇ ਟਰੈਵਲ ਏਜੰਸੀ ਦੇ ਲਾਇਸੈਂਸ ਨੂੰ ਸਸਪੈਂਡ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਕਦੇ ਮੀਂਹ ਤੇ ਕਦੇ ਧੁੱਪ, ਸੜਕਾਂ 'ਤੇ ਬੈਠੇ ਮਜ਼ਦੂਰਾਂ ਨੂੰ ਕਰ ਰਹੇ ਨੇ ਪ੍ਰੇਸ਼ਾਨ, ਫਿਰ ਵੀ ਹੌਸਲੇ ਬੁਲੰਦ
ਲੋਕਾਂ ਦੇ ਪੈਸੇ ਠੱਗ ਕੇ ਕਰੋੜਾਂ ਦੀ ਜਾਇਦਾਦ ਬਣਾ ਚੁੱਕੈ ਕਪਿਲ ਸ਼ਰਮਾ
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਕੁਝ ਹੀ ਸਮੇਂ 'ਚ ਲੋਕਾਂ ਨਾਲ ਠੱਗੀ ਕਰਕੇ ਕਾਫੀ ਅਮੀਰ ਬਣ ਗਿਆ। ਪਹਿਲਾਂ ਤਾਂ ਉਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਾਫੀ ਵੀਜ਼ੇ ਲਗਵਾਏ ਪਰ ਜਦੋਂ ਲੋਕਾਂ ਨੇ ਉਸ 'ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਤਾਂ ਉਸ ਦਾ ਫਾਇਦਾ ਲੈਂਦੇ ਹੋਏ ਕਪਿਲ ਸ਼ਰਮਾ ਨੇ ਸਾਰੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਪੈਸੇ ਤਾਂ ਲੈ ਲਏ ਪਰ ਉਨ੍ਹਾਂ ਪੈਸਿਆਂ ਨਾਲ ਜਾਇਦਾਦ ਖਰੀਦ ਲਈ ਅਤੇ ਫਿਰ ਆਪ ਗਾਇਬ ਹੋ ਗਿਆ। ਕਪਿਲ ਸ਼ਰਮਾ ਇੰਨਾ ਸ਼ਾਤਿਰ ਹੈ ਕਿ ਉਸਨੇ ਜ਼ਿਆਦਾਤਰ ਪ੍ਰਾਪਰਟੀ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਲਈ ਹੈ, ਜਦਕਿ ਪਾਵਰ ਆਫ ਅਟਾਰਨੀ ਆਪਣੇ ਨਾਂ ਲਿਖਵਾਈ ਹੋਈ ਹੈ।
ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)
ਹੌਲਦਾਰ 'ਤੇ ਹਮਲਾ ਕਰਨ ਵਾਲੇ 6 ਲੋਕਾਂ ਸਣੇ 3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
NEXT STORY