ਭਗਤਾ ਭਾਈ(ਢਿੱਲੋਂ)-ਨੇੜਲੇ ਪਿੰਡ ਜਲਾਲ ਦੇ ਇਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਛੱਪੜ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਅਮਨਜੋਤ ਸਿੰਘ ਉਰਫ ਰਿੰਕੀ ਪੁੱਤਰ ਬਾਬੂ ਸਿੰਘ ਵਾਸੀ ਜਲਾਲ ਦੇ ਚਾਚਾ ਰਾਜੂ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਮਨਜੋਤ ਸਿੰਘ ਦੇ ਪਿਤਾ ਬਾਬੂ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਸੀ ਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ। ਆਰਥਿਕ ਤੰਗੀ ਕਾਰਨ ਉਸ ਨੇ ਕਿਸੇ ਕੋਲੋਂ ਕੁਝ ਰੁਪਏ ਉਧਾਰ ਲੈ ਕੇ ਅਮਨਜੋਤ ਨੂੰ ਕੰਮ ਸ਼ੁਰੂ ਕਰਵਾ ਕੇ ਦਿੱਤਾ ਸੀ ਪਰ ਕੰਮ ਵਿਚ ਕਾਮਯਾਬੀ ਨਾ ਮਿਲਣ ਕਰ ਕੇ ਅਮਨਜੋਤ ਉਰਫ ਰਿੰਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰ ਕੇ ਉਸ ਨੇ ਪਿੰਡ ਦੇ ਛੱਪੜ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY