ਗੜ੍ਹਦੀਵਾਲਾ (ਜਤਿੰਦਰ)— ਪੰਜਾਬ ਵਿਚ ਗੰਨੇ ਦੀ ਕੀਮਤ 350 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 15 ਨਵੰਬਰ ਨੂੰ ਸਵੇਰੇ 9 ਵਜੇ ਚਹੇੜੂ ਪੁਲ ਜਲੰਧਰ-ਫਗਵਾੜਾ ਰੋਡ 'ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਗੰਨਾ ਸੰਘਰਸ਼ ਕਮੇਟੀ ਸ਼ੂਗਰ ਮਿੱਲ ਰੰਧਾਵਾ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੰਨੇ ਦਾ ਭਾਅ ਵਧਾਉਣ ਵਾਸਤੇ ਹੀ ਕਿਸਾਨਾਂ ਵੱਲੋਂ ਇਹ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਨੇ ਕੀਮਤ ਨਾ ਵਧਾਈ ਤਾਂ ਕਿਸਾਨ ਰੇਲ ਆਵਾਜਾਈ ਠੱਪ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਸੁਖਪਾਲ ਸਿੰਘ ਡੱਫਰ, ਸੁਖਦੇਵ ਸਿੰਘ ਮਾਂਗਾ, ਹਰਵਿੰਦਰ ਸਿੰਘ ਥੇਂਦਾ, ਗੁਰਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਅਮਰਜੀਤ ਸਿੰਘ, ਖੁਸ਼ਵੰਤ ਸਿੰਘ ਬਡਿਆਲ, ਤਰਸੇਮ ਸਿੰਘ ਅਰਗੋਵਾਲ, ਹਰਭਿੰਦਰ ਸਿੰਘ ਜੌਹਲ, ਗੁਰਮੇਲ ਸਿੰਘ ਬੁੱਢੀ ਪਿੰਡ, ਕੁਲਵਿੰਦਰ ਸਿੰਘ ਕੰਧਾਲਾ ਸ਼ੇਖਾਂ, ਬਿੰਦਾ ਲੰਬੜ ਮਿਰਜ਼ਾਪੁਰ ਆਦਿ ਵੀ ਹਾਜ਼ਰ ਸਨ।
ਧੁੰਦ ਦਾ ਕਹਿਰ : ਰੇਲਵੇ ਪੁਲ 'ਤੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ
NEXT STORY