ਲੁਧਿਆਣਾ, (ਮੁੱਲਾਂਪੁਰੀ)— ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਪੰਜਾਬ ਸ਼ੂਗਰਫੈੱਡ ਦੇ ਨਵੇਂ ਬਣੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਦੀ ਮੋਹਾਲੀ 'ਚ ਤਾਜਪੋਸ਼ੀ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਮਿੱਠੀ ਗੰਨਾ ਕ੍ਰਾਂਤੀ 'ਚ ਵੱਡੀਆਂ ਤਬਦੀਲੀਆਂ ਲਿਆ ਕੇ ਇਸ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਗੰਨਾ ਮਿੱਲ 'ਚ ਨਵੀਂ ਤਕਨੀਕ ਦੀਆਂ ਮਸ਼ੀਨਾਂ ਤੇ ਗੰਨੇ ਤੋਂ ਖੰਡ ਗੁੜ ਤਾਂ ਪਹਿਲਾਂ ਹੀ ਤਿਆਰ ਹੁੰਦਾ ਸੀ ਪਰ ਹੁਣ ਹਲਦੀ ਵਾਲਾ ਤੇ ਮਸਾਲੇ ਵਾਲਾ ਗੁੜ ਤੇ ਆਮ ਗੁੜ ਸਾਡਾ ਮਹਿਕਮਾ 13 ਜਨਵਰੀ ਨੂੰ ਬੁੱਢੇਵਾਲ ਖੰਡ ਮਿੱਲ ਵਿਚ ਪੰਜਾਬ ਵਿਚ ਵਿਕੇਗਾ। ਇਹ ਕੈਮੀਕਲ ਤੋਂ ਰਹਿਤ ਹੋਵੇਗਾ ਜਿਵੇਂ ਮਾਰਕਫੈੱਡ ਆਪਣੇ ਖਾਣ-ਪੀਣ ਦੇ ਬਣਾਏ ਸਾਮਾਨ ਨੂੰ ਵੇਚਦੀ ਹੈ। ਇਸੇ ਤਰਜ਼ 'ਤੇ ਖੰਡ ਮਿੱਲ 'ਚ ਇਹ ਪ੍ਰਾਜੈਕਟ ਲਾਏ ਜਾਣਗੇ।
ਉਨ੍ਹਾਂ ਕਿਹਾ ਕਿ ਗੰਨੇ ਦੀ ਸੀਫ ਵਧੀਆ ਕੁਆਲਿਟੀ ਦੀ ਸੀਡ ਕਿਸਾਨਾਂ ਨੂੰ ਦੇਣ ਲਈ ਉਸ ਦੀ ਬਿਜਾਈ ਖੰਡ ਮਿੱਲਾਂ ਤੇ ਉਸ ਦੇ ਫਾਰਮਾਂ ਵਿਚ ਕਰ ਕੇ ਕਿਸਾਨਾਂ ਨੂੰ ਸੀਡਜ਼ ਦਿੱਤੀ ਜਾਵੇਗੀ ਤਾਂ ਉਨ੍ਹਾਂ ਦੇ ਖੇਤਰ ਵਿਚ ਗੰਨੇ ਦੀ ਕੀਮਤ ਵਿਚ ਵਾਧਾ ਹੋ ਸਕੇ। ਇਸ ਮੌਕੇ ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਸ. ਰੰਧਾਵਾ ਨੇ ਇਹ ਜ਼ਿੰਮੇਦਾਰੀ ਸੰਭਾਲੀ ਹੈ 'ਤੇ ਪੂਰੀ ਈਮਾਨਦਾਰੀ ਤੇ ਦਿਆਨਤਦਾਰੀ ਨਾਲ ਸੇਵਾ ਕਰਨ ਤੇ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਲਈ ਵੱਖ-ਵੱਖ ਉਪਰਾਲੇ ਕਰਨਗੇ।
ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਮਰਜੀਤ ਸਿੰਘ ਟਿੱਕਾ, ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਰਛਪਾਲ ਸਿੰਘ ਤਲਵਾੜਾ, ਪਾਲ ਸਿੰਘ ਗਰੇਵਾਲ, ਮਨਜੀਤ ਹੰਬੜਾਂ, ਡਾਇਰੈਕਟਰ ਗੁਰਦੀਪ ਸਿੰਘ ਗਿੱਲ, ਦਵਿੰਦਰ ਗਿੱਲ, ਗੋਬਿੰਦ ਸਿੰਘ ਗਰੇਵਾਲ, ਯਾਦਵਿੰਦਰ ਸਿੰਘ ਆਲੀਵਾਲ, ਸਿਮਰਜੀਤ ਸਿੰਘ ਢਿੱਲੋਂ, ਸੁਖਚੈਨ ਸਿੰਘ, ਦਰਸ਼ਨ ਸਿੰਘ ਬਿਰਮੀ, ਸੁਰਿੰਦਰ ਸਿੰਘ ਹੁੰਦਲ, ਭੁਪਿੰਦਰ ਸਿੰਘ ਚਾਵਲਾ, ਜਗਦੇਵ ਸਿੰਘ ਦਿਓਲ ਤੇ ਹੋਰ ਸਥਾਨਕ ਆਗੂ ਮੌਜੂਦ ਸਨ।
P.S.E.B. ਵਲੋਂ ਇਨ੍ਹਾਂ ਕਲਾਸਾਂ ਦਾ ਲਿਆ ਜਾਵੇਗਾ ਇੰਗਲਿਸ਼ ਵਿਸ਼ੇ ਦਾ ਪ੍ਰੈਕਟੀਕਲ
NEXT STORY