ਅਬੋਹਰ (ਰਹੇਜਾ) : ਦੋ ਦਿਨ ਪਹਿਲਾਂ ਸਹਿਬ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੋਟਕਪੂਰਾ ਆਪਣੀ ਪਤਨੀ ਰੇਣੂਕਾ ਅਤੇ ਬੱਚਿਆਂ ਨੂੰ ਮਿਲਣ ਲਈ ਕ੍ਰਿਸ਼ਨਾ ਨਗਰੀ ਅਬੋਹਰ ਪਹੁੰਚਿਆ ਸੀ। ਦਰਅਸਲ ਪਤੀ-ਪਤਨੀ ’ਚ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਪਤੀ ਨੇ ਬੱਚਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਪਰ ਉਸ ਦੀ ਪਤਨੀ, ਸਾਲੇ ਅਤੇ ਸਾਲੀ ਨੇ ਉਸ ਨੂੰ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ। ਜਿਸ ਤੋਂ ਦੁਖੀ ਹੋ ਕੇ ਸਾਹਬ ਸਿੰਘ ਨੇ ਆਪਣੇ ਆਪ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸ ਨੂੰ ਬਚਾਇਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਉਹ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਡੀ. ਐੱਸ. ਪੀ. ਕੈਲਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਥਾਣਾ ਸਿਟੀ ਦੇ ਇੰਚਾਰਜ ਸਰਬਜੀਤ ਸਿੰਘ ਅਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਸਹਿਬ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਗੁਰਦੁਆਰਾ ਭੋਰਾ ਸਾਹਿਬ ਖੁੱਡੀਆਂ ਵਾਲੀ ਗਲੀ ਸੂਰਗੋਰੀ ਕੋਟਕਪੂਰਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਨੰ. 280, 13.10.2022 ਸੱਸ ਸੁਮਿਤਰਾ ਦੇਵੀ ਪਤਨੀ ਸਤਿਆਨਾਰਾਇਣ, ਆਸ਼ੀਸ਼ ਗੋਇਲ ਪੁੱਤਰ ਸਤਨਾਰਾਇਣ, ਰੇਣੂਕਾ ਪੁੱਤਰੀ ਸਤਨਾਰਾਇਣ, ਮੋਨਿਕਾ ਪੁੱਤਰ ਸਤਨਾਰਾਇਣ ਵਾਸੀ ਕ੍ਰਿਸ਼ਨਾ ਨਗਰੀ ਅਬੋਹਰ ਦੇ ਖ਼ਿਲਾਫ ਧਾਰਾ 306, 511 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੈਟਰੋਲ ਪੰਪ ਲੀਜ਼ ’ਤੇ ਲੈ ਕੇ ਦੇਣ ਦੀ ਗੱਲ ਆਖ ਕੇ ਮਾਰੀ 19.80 ਲੱਖ ਦੀ ਠੱਗੀ
NEXT STORY