ਅੰਮ੍ਰਿਤਸਰ, (ਸੰਜੀਵ) - ਆਪਣੇ ਇਕ ਦੋਸਤ ਦੇ ਨਾਲ ਸਥਾਨਕ ਜੀ. ਟੀ. ਰੋਡ 'ਤੇ ਸਥਿਤ ਇਕ ਮਾਲ 'ਚ ਘੁੰਮਣ ਆਈ ਸਿਮਰਨਜੀਤ ਕੌਰ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਖੂਨ ਨਾਲ ਲੱਥਪੱਥ ਦੇਰ ਤੱਕ ਸਿਮਰਨਜੀਤ ਜ਼ਮੀਨ 'ਤੇ ਪਈ ਰਹੀ ਪਰ ਕਿਸੇ ਨੇ ਵੀ ਉਸ ਵੱਲ ਧਿਆਨ ਨਹੀਂ ਦਿੱਤਾ।
ਕੁੱਝ ਸਮੇਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਫਿਲਹਾਲ ਸਿਮਰਨਜੀਤ ਕੌਰ ਦਾ ਇਲਾਜ ਚਲ ਰਿਹਾ ਹੈ ਜਦੋਂ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਸਿਮਰਨਜੀਤ ਦੇ ਨਾਲ ਆਏ ਲੜਕੇ ਨੂੰ ਹਿਰਾਸਤ 'ਚ ਲੈ ਲਿਆ ਹੈ ਜੋ ਇਸ ਹੱਦ ਤਕ ਘਬਰਾਇਆ ਹੋਇਆ ਸੀ ਕਿ ਪੁਲਸ ਨੂੰ ਕੁੱਝ ਵੀ ਦੱਸ ਨਹੀਂ ਪਾ ਰਿਹਾ ਸੀ।
ਜਾਣਕਾਰੀ ਅਨੁਸਾਰ ਤਰਨਤਾਰਨ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਆਪਣੇ ਪਛਾਣ ਵਾਲੇ ਲੜਕੇ ਨਾਲ ਅੱਜ ਸਥਾਨਕ ਇਕ ਮਾਲ 'ਤੇ ਘੁੰਮਣ ਲਈ ਆਏ ਸਨ ਜਿਥੇ ਉਹ ਤੀਜੀ ਮੰਜ਼ਿਲ 'ਤੇ ਪੀਜ਼ਾ ਖਾਣ ਲਈ ਗਏ ਜਦੋਂ ਤੱਕ ਨੌਜਵਾਨ ਪੀਜ਼ਾ ਲੈ ਕੇ ਵਾਪਸ ਪਰਤਦਾ ਤੱਦ ਤੱਕ ਸਿਮਰਨਜੀਤ ਕੌਰ ਤੀਜੀ ਮੰਜ਼ਿਲ ਤੋਂ ਛਾਲ ਮਾਰ ਚੁੱਕੀ ਸੀ ਜਿਸ ਦੇ ਜ਼ਮੀਨ 'ਤੇ ਡਿੱਗਦੇ ਹੀ ਆਲੇ-ਦੁਆਲੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੇ ਏ. ਐੱਸ. ਆਈ. ਰੋਹਿਤ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਮੁਟਿਆਰ ਨੂੰ ਹਸਪਤਾਲ ਭੇਜ ਕੇ ਨੌਜਵਾਨ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋੜ ਮੰਡੀ 'ਚ ਨਕਸਲਵਾਦ ਦੇ ਪੋਸਟਰਾਂ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ
NEXT STORY