ਸੰਗਰੂਰ (ਹਨੀ ਕੋਹਲੀ) : ਸੰਗਰੂਰ ਦੇ ਪਿੰਡ ਬਗੂਆਣਾ ਦੇ ਨੌਜਵਾਨ ਸੋਮਦੱਤ ਸ਼ਰਮਾ ਨੇ ਦੇਰ ਰਾਤ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ। ਮੌਤ ਤੋਂ ਪਹਿਲਾਂ ਸੋਮਦੱਤ ਨੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ ਦੇ ਨਾਮ (ਮਾਨਕ ਅਤੇ ਡੱਲੀ) ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਇਹ ਪੁਲਸ ਮੁਲਾਜ਼ਮ ਉਸ ਤੋਂ ਜ਼ਬਰਨ ਪੈਸੇ ਲੈਂਦੇ ਹਨ ਅਤੇ ਧਮਕਾਉਂਦੇ ਹਨ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਉਸ 'ਤੇ ਪਰਚਾ ਦਰਜ ਕਰ ਦੇਣਗੇ, ਜਿਸ ਕਾਰਣ ਮੈਂ ਆਪਣੀ ਗੱਡੀ ਤਕ ਗਹਿਣੇ ਰੱਖ ਕੇ ਪੈਸੇ ਚੁੱਕੇ ਅਤੇ ਉਨ੍ਹਾਂ ਨੂੰ 75000 ਰੁਪਏ ਦਿੱਤੇ ਜਿਸ ਤੋਂ ਬਾਅਦ 25000 ਰੁਪਏ ਹੋਰ ਦਿੱਤੇ। ਸੋਮਦੱਤ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਨੋ ਬਾਜ਼ ਨਹੀਂ ਆਏ। ਉਕਤ ਮੁਲਾਜ਼ਮਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਮੈਂ ਮਰਨ ਦਾ ਫੈਸਲਾ ਕੀਤਾ ਹੈ।
ਸੋਮਦੱਤ ਨੇ ਅਪੀਲ ਕਰਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਕਤ ਮੁਲਾਜ਼ਮਾਂ ਨੂੰ ਸਜ਼ਾ ਮਿਲ ਸਕੇ। ਸੋਮਦੱਤ ਨੇ ਕਿਹਾ ਕਿ ਇਹ ਮੁਲਾਜ਼ਮ ਪਹਿਲਾਂ ਵੀ ਕਈਆਂ 'ਤੇ ਝੂਠੇ ਕੇਸ ਦਰਜ ਕਰ ਚੁੱਕੇ ਹਨ। ਸੋਮਨਾਥ ਦੀ ਲਾਸ਼ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੀ ਮਰੋਚਰੀ ਵਿਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਵੀ ਪੁਲਸ ਮੁਲਾਜ਼ਮਾਂ ਨੂੰ ਸੋਮਨਾਥ ਨੂੰ ਤੰਗ ਕਰਨ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ : ਨਸ਼ੇੜੀ ਪੁਲਸ ਮੁਲਾਜ਼ਮ ਨੇ ਸੜਕ ’ਤੇ ਜਾ ਰਹੇ ਲੋਕਾਂ ’ਤੇ ਚੜ੍ਹਾਈ ਕਾਰ, ਕੁੜੀ ਦੀ ਮੌਤ (ਤਸਵੀਰਾਂ)
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਸੰਬੰਧੀ ਜਦੋਂ ਸੰਗਰੂਰ ਦੇ ਡੀ. ਐੱਸ. ਪੀ. ਸਤਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ 'ਚ ਕਾਰਵਾਈ ਕਰਦੇ ਹੋਏ 306 ਦਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਕਿ ਸੋਮਨਾਥ ਨੂੰ ਬਲੈਕਮੇਲ ਕਿਉਂ ਕੀਤਾ ਜਾ ਰਿਹਾ ਸੀ। ਦੋਵੇਂ ਮੁਲਜ਼ਮ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ
ਕੋਰੋਨਾ ਵਾਇਰਸ : ਸੀ. ਟੀ. ਯੂ. ਦੀਆਂ ਬੱਸਾਂ ਰੋਜ਼ਾਨਾ ਹੋਣਗੀਆਂ 'ਸੈਨੇਟਾਈਜ਼'
NEXT STORY