ਮਾਨਸਾ(ਜੱਸਲ)-ਪਿੰਡ ਕੋਟਦੂਨਾ ਵਿਖੇ ਆਪਣੇ ਘਰ ਵਾਲੀ ਦੇ ਮਾੜੇ ਚਰਿੱਤਰ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਨੈਬ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਕੋਟਦੂਨਾ ਆਪਣੀ ਘਰ ਵਾਲੀ ਦੇ ਮਾੜੇ ਚਰਿੱਤਰ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਸਬੰਧੀ ਹਾਲਾਂਕਿ ਉਹ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਅਤੇ ਆਪਣੇ ਸਹੁਰੇ ਪਰਿਵਾਰ ਜਾਂ ਆਪਣੇ ਮਾਤਾ–ਪਿਤਾ ਨੂੰ ਉਸ ਨੂੰ ਸਮਝਾਉਣ ਬਾਰੇ ਆਖਦਾ ਤਾਂ ਉਹ ਉਲਟਾ ਨੈਬ ਸਿੰਘ ਨੂੰ ਹੀ ਤਾੜ ਕੇ ਚੁੱਪ ਕਰਵਾ ਦਿੰਦੇ, ਜਿਸ ਕਾਰਨ ਉਸ ਨੇ ਕਿਸੇ ਦੇ ਖੇਤ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਭੀਖੀ ਦੀ ਪੁਲਸ ਨੇ ਮ੍ਰਿਤਕ ਦੇ ਮਾਮਾ ਮੀਂਹਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੀਖੀ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਸੁਖਪਾਲ ਕੌਰ, ਉਸ ਦੇ ਪਿਤਾ ਬਿੱਕਰ ਸਿੰਘ ਅਤੇ ਮਾਤਾ ਕਰਨੈਲ ਕੌਰ ਤੋਂ ਇਲਾਵਾ ਸਹੁਰੇ ਪਰਿਵਾਰ ਦੇ ਦੋ ਮੈਂਬਰਾਂ ਦੇ ਖਿਲਾਫ਼ ਧਾਰਾ 306,34ਆਈ.ਪੀ.ਸੀ. ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਕਸ਼ਨ ਕਮੇਟੀ ਵੱਲੋਂ ਮਿੰਨੀ ਬੱਸਾਂ ਦਾ ਚੱਕਾ ਜਾਮ, ਧਰਨਾ ਦੇ ਕੇ ਕੀਤਾ ਪ੍ਰਦਰਸ਼ਨ
NEXT STORY