ਰਾਮਪੁਰਾ ਫੂਲ(ਤਰਸੇਮ)-ਬੀਤੀ ਰਾਤ ਕਸਬਾ ਫੂਲ ਟਾਊਨ ਦੇ ਇਕ ਖੇਤ ਮਜ਼ਦੂਰ ਵੱਲੋਂ ਫੂਲ ਤੋਂ ਮਹਿਰਾਜ ਰੋਡ 'ਤੇ ਸਥਿਤ ਖੇਤ 'ਚ ਮੋਟਰ 'ਤੇ ਜ਼ਹਿਰੀਲੀ ਦਵਾਈ ਪੀਣ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਦੁਖਦਾਇਕ ਸਮਾਚਾਰ ਹੈ। ਇਸ ਮਾਮਲੇ ਸਬੰਧੀ ਪੁਲਸ ਥਾਣਾ ਸਿਟੀ ਰਾਮਪੁਰਾ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਹਰਬੰਸ ਸਿੰਘ ਪੁੱਤਰ ਮੱਲ ਸਿੰਘ ਦੇ ਲੜਕੇ ਚਮਕੌਰ ਸਿੰਘ ਨੇ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਪਿਤਾ ਜੋ ਕਿ ਫੂਲ ਮਹਿਰਾਜ ਰੋਡ 'ਤੇ ਸਥਿਤ ਖੇਤ 'ਚ ਕੰਮ ਕਰਨ ਲਈ ਘਰੋਂ ਗਿਆ ਸੀ ਪਰ ਬੀਤੀ ਦੇਰ ਰਾਤ ਤੱਕ ਘਰ ਵਾਪਸ ਨਹੀਂ ਮੁੜਿਆ ਤਾਂ ਉਨ੍ਹਾਂ ਫਿਕਰ ਕਰਦਿਆਂ ਜਦੋਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਸਦਾ ਪਿਤਾ ਖੇਤ ਵਿਚ ਲੱਗੀ ਮੋਟਰ ਵਾਲੇ ਕਮਰੇ ਕੋਲ ਡਿੱਗਿਆ ਪਿਆ ਸੀ, ਜਿਸਦੀ ਕੋਈ ਜ਼ਹਿਰੀਲੀ ਦਵਾਈ ਪੀਣ ਕਾਰਨ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ 'ਤੇ ਹੀ 174 ਦੀ ਬਣਦੀ ਕਰਵਾਈ ਕਰ ਕੇ ਮ੍ਰਿਤਕ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਕੈਪਟਨ ਸਰਕਾਰ ਦੇ ਬਜਟ ਨੇ ਲੋਕਾਂ ਦੇ ਸੁਪਨੇ ਕੀਤੇ ਚਕਨਾਚੂਰ : ਨੰਗਲ
NEXT STORY