ਮਾਲੇਰਕੋਟਲਾ(ਯਾਸੀਨ)– ਅਲ ਫਲਾਹ ਸਕੂਲ ਵਿਖੇ 10ਵੀਂ ਜਮਾਤ ਦੇ ਇਕ ਵਿਦਿਆਰਥੀ ਵੱਲੋਂ ਸਕੂਲ ਦੀ ਇਮਾਰਤ ਉਪਰੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਜਾ ਕੇ ਸਕੂਲ ਪ੍ਰਿੰਸੀਪਲ ਰਿਹਾਨਾ ਨਕਵੀ ਅਤੇ ਚੇਅਰਮੈਨ ਮੁਹੰਮਦ ਅਸ਼ਰਫ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਕੂਲ ਨੇ 24 ਜੁਲਾਈ ਨੂੰ 10ਵੀਂ ਜਮਾਤ ਦੇ ਉਕਤ ਵਿਦਿਆਰਥੀ ਅਲੀ ਫਾਰੂਕੀ ਪੁੱਤਰ ਸ਼ਹਿਜ਼ਾਦ ਫਾਰੂਕੀ ਵਾਸੀ ਅਜ਼ੀਮਪੁਰਾ, ਸਰਹਿੰਦੀ ਗੇਟ ਦੀ ਐੱਫ. ਏ. ਦੀ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਉਕਤ ਬੱਚਾ ਦੋ ਪਰਚੀਆਂ ਲਿਆਇਆ ਸੀ। ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਬੱਚੇ ਦੀ ਹਰਕਤ ਦੱਸਣ ਸਬੰਧੀ ਉਨ੍ਹਾਂ ਨੂੰ ਸਕੂਲ ਬੁਲਾਉਣ ਲਈ ਅਲੀ ਤੋਂ ਫੋਨ ਨੰਬਰ ਲਿਆ, ਜੋ ਕਿ ਉਸ ਨੇ ਗਲਤ ਦਿੱਤਾ। ਕਈ ਵਾਰ ਕੋਸ਼ਿਸ਼ ਕਰਨ ’ਤੇ ਮਾਪਿਆਂ ਨਾਲ ਰਾਬਤਾ ਨਾ ਹੋਣ ’ਤੇ ਸ਼ੁੱਕਰਵਾਰ ਸਵੇਰੇ ਪ੍ਰਿੰਸੀਪਲ ਨੇ ਮਾਪਿਆਂ ਨੂੰ ਬੁਲਾਉਣ ਲਈ ਆਪਣਾ ਚਪਡ਼ਾਸੀ ਭੇਜ ਦਿੱਤਾ, ਜਿਸ ਦਾ ਪਤਾ ਲੱਗਦਿਆਂ ਉਕਤ ਵਿਦਿਆਰਥੀ ਨੇ ਕਰੀਬ ਸਵੇਰੇ 9:30 ਵਜੇ ਸਕੂਲ ਦੀ ਛੱਤ ’ਤੇ ਚਡ਼੍ਹ ਕੇ ਹੇਠਾਂ ਛਾਲ ਮਾਰ ਦਿੱਤੀ।
ਬੱਚੇ ਨੂੰ ਮਾਮੂਲੀ ਸੱਟ ਲੱਗੀ : ਸਕੂਲ ਪ੍ਰਬੰਧਕ
ਸਕੂਲ ਪ੍ਰਬੰਧਕਾਂ ਅਨੁਸਾਰ ਬੱਚੇ ਨੂੰ ਮਾਮੂਲੀ ਸੱਟ ਲੱਗੀ ਹੈ ਅਤੇ ਉਸ ਨੂੰ ਜ਼ਰੂਰੀ ਡਾਕਟਰੀ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਪ੍ਰਬੰਧਕਾਂ ਤੇ ਪ੍ਰਿੰਸੀਪਲ ਅਨੁਸਾਰ ਮਾਪਿਆਂ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਦਾ ਬੱਚਾ ਜ਼ਿੱਦੀ ਕਿਸਮ ਦਾ ਹੈ ਅਤੇ ਬਹੁਤ ਜਲਦ ਆਪੇ ਤੋਂ ਬਾਹਰ ਹੋ ਜਾਂਦਾ ਹੈ।
ਮਾਪੇ ਸ਼ਿਕਾਇਤ ਦਰਜ ਕਰਵਾਉਣਗੇ ਤਾਂ ਜ਼ਰੂਰੀ ਕਾਰਵਾਈ ਹੋਵੇਗੀ : ਥਾਣਾ ਮੁਖੀ
ਜਦੋਂ ਇਸ ਸਬੰਧੀ ਥਾਣਾ ਸਿਟੀ-1 ਦੇ ਇੰਚਾਰਜ ਦਵਿੰਦਰ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬੱਚੇ ਦੇ ਮਾਪੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਦਰਜ ਕਰਵਾਉਣਗੇ ਤਾਂ ਉਹ ਜ਼ਰੂਰ ਬਣਦੀ ਕਾਰਵਾਈ ਅਮਲ ’ਚ ਲਿਆਉਣਗੇ।
ਰੰਜਿਸ਼ਨ ਕਾਰ ਸਵਾਰ ਨੂੰ ਰੋਕ ਕੇ ਕੀਤਾ ਜ਼ਖਮੀ, 5 ਨਾਮਜ਼ਦ
NEXT STORY