ਬਠਿੰਡਾ(ਵਰਮਾ)-ਤਿੰਨ ਲੜਕਿਅਾਂ ਦੀ ਹਵਸ ਦਾ ਸ਼ਿਕਾਰ ਹੋਈ ਪੀਡ਼ਤ ਲਡ਼ਕੀ ਨੇ ਅਾਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਇਕ ਪਿੰਡ ਦੀ 18 ਸਾਲਾ ਪੀੜਤਾ ਉਥੇ ਕਾਲਜ ਵਿਚ ਪਡ਼੍ਹਦੀ ਸੀ ਪਰ ਪਿੰਡ ਦੇ ਹੀ ਤਿੰਨ ਲਡ਼ਕਿਆਂ ਨੇ ਉਸਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੇ ਹੋਟਲ ਵਿਚ ਲਿਜਾ ਕੇ ਜਬਰ-ਜ਼ਨਾਹ ਕੀਤਾ। ਇਹ ਘਟਨਾ ਸਾਢੇ 3 ਮਹੀਨੇ ਪਹਿਲਾਂ ਦੀ ਹੈ। ਗਰੀਬ ਤੇ ਮਜਬੂਰ ਪਰਿਵਾਰ ਹੋਣ ਕਾਰਨ ਇੱਜ਼ਤ ਦੇ ਮਾਰੇ ਪਰਿਵਾਰ ਵਾਲਿਆਂ ਨੇ ਲਡ਼ਕੀ ਨੂੰ ਉਸਦੇ ਭੂਆ ਕੋਲ ਭੇਜ ਦਿੱਤਾ। ਤਿੰਨ ਮਹੀਨਿਅਾਂ ਤੋਂ ਲਡ਼ਕੀ ਭੂਆ ਕੋਲ ਰਹਿ ਰਹੀ ਸੀ ਅਤੇ ਇੰਗਲਿਸ਼ ਦੀ ਕੋਚਿੰਗ ਲੈ ਰਹੀ ਸੀ ਪਰ ਇਨ੍ਹਾਂ ਦੋਸ਼ੀਅਾਂ ਨੇ ਉਸਦਾ ਇਥੇ ਵੀ ਪਿੱਛਾ ਨਹੀਂ ਛੱਡਿਆ। ਸ਼ਨੀਵਾਰ ਨੂੰ ਦੁਪਹਿਰ 2.30 ਵਜੇ ਜਬਰ-ਜ਼ਨਾਹ ਪੀਡ਼ਤਾ ਨੇ ਝੀਲ ਕੋਲ ਸਪਰੇਅ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਕੁਝ ਲੋਕਾਂ ਨੇ ਉਸਨੂੰ ਫਡ਼੍ਹ ਲਿਆ। ਸਪਰੇਅ ਦੀ ਕੁਝ ਮਾਤਰਾ ਸਰੀਰ ਵਿਚ ਜਾਣ ਕਾਰਨ ਉਸਦੀ ਹਾਲਤ ਵਿਗਡ਼ਨ ਲੱਗੀ ਤਾਂ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਸ਼ਰੇਆਮ ਬਾਜ਼ਾਰ ’ਚ ਲਡ਼ਕੀ ਨਾਲ ਕੀਤੀ ਕੁੱਟ-ਮਾਰ, ਪੁਲਸ ਕੁਝ ਨਹੀਂ ਕਰ ਸਕੀ
27 ਜੂਨ ਨੂੰ ਇਨ੍ਹਾਂ ਲਡ਼ਕਿਆਂ ਨੇ ਘੋਡ਼ੇ ਵਾਲਾ ਚੌਕ ਵਿਚ ਲਡ਼ਕੀ ਨੂੰ ਰੋਕ ਕੇ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਵੱਲੋਂ ਰੌਲਾ ਪਾਉਣ ’ਤੇ ਤਿੰਨੇ ਭੱਜ ਗਏ। ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਤਿੰਨੇ ਨੌਜਵਾਨ ਲਡ਼ਕੀ ’ਤੇ ਮਾਮਲਾ ਵਾਪਸ ਲੈਣ ਦਾ ਦਬਾਅ ਪਾ ਰਹੇ ਸੀ ਤੇ ਵਾਰ-ਵਾਰ ਉਸਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਦੇ ਰਹੇ। ਗਰੀਬ ਪਰਿਵਾਰ ਤੇ ਪਹੁੰਚ ਨਾ ਹੋਣ ਕਾਰਨ ਲਡ਼ਕੀ ਨੇ ਜਬਰ-ਜ਼ਨਾਹ ਦੀ ਗੱਲ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸੀ ਪਰ ਭੂਆ ਨੂੰ ਸਭ ਕੁਝ ਦੱਸ ਦਿੱਤਾ। ਮੁਲਜ਼ਮਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਉਨ੍ਹਾਂ ਨੇ ਸ਼ਰੇਆਮ ਬਾਜ਼ਾਰ ’ਚ ਲਡ਼ਕੀ ਨਾਲ ਕੁੱਟ-ਮਾਰ ਕੀਤੀ। ਉਸਨੂੰ ਸੱਟਾਂ ਮਾਰੀਅਾਂ ਫਿਰ ਵੀ ਪੁਲਸ ਕੁਝ ਨਹੀਂ ਕਰ ਸਕੀ।
ਕੀ ਕਹਿਣੈ ਪੀੜਤਾ ਦੀ ਭੂਆ ਦਾ
ਹਸਪਤਾਲ ਵਿਚ ਮੌਜੂਦ ਪੀਡ਼ਤ ਲਡ਼ਕੀ ਦੀ ਭੂਆ ਨੇ ਦੱਸਿਆ ਕਿ ਪਿੰਡ ਦੇ ਹੀ ਤਿੰਨ ਲਡ਼ਕੇ ਜਿਨ੍ਹਾਂ ਵਿਚ ਪਰਮਿੰਦਰ ਸਿੰਘ ਤੇ ਉਸਦੇ ਸਾਥੀ ਕੰਤਾ ਅਤੇ ਰਣਜੀਤ ਸਿੰਘ ਲਗਾਤਾਰ ਲਡ਼ਕੀ ਦਾ ਪਿੱਛਾ ਕਰ ਰਹੇ ਸੀ ਅਤੇ ਇਨ੍ਹਾਂ ਤਿੰਨਾਂ ਨੇ ਉਸਨੂੰ ਕਾਲਜ ਤੋਂ ਅਗਵਾ ਕਰ ਕੇ ਹੋਟਲ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
ਡੀ. ਐੱਸ. ਪੀ. ਨੂੰ ਕੀਤੀ ਸ਼ਿਕਾਇਤ ਪਰ ਨਹੀਂ ਮਿਲਿਆ ਇਨਸਾਫ
ਸ਼ਿਕਾਇਤਕਰਤਾ ਨੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਵੀ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਇਨਸਾਫ ਮਿਲਿਆ। ਥਾਣਾ ਭੁੱਚੋ ਮੰਡੀ ’ਚ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਦੋਸ਼ ਲਾਇਆ ਕਿ ਇਹ ਲੋਕ ਆਪਣੀ ਗੱਡੀ ਵਿਚ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੇ ਲੈ ਜਾਂਦੇ ਸੀ, ਜਿਨ੍ਹਾਂ ਨੂੰ ਲਡ਼ਕੀ ਚੰਗੀ ਤਰ੍ਹਾਂ ਪਛਾਣਦੀ ਹੈ।
ਪੀੜਤਾ ਦਾ ਬਿਆਨ ਲੈਣ ’ਤੇ ਹੋਵੇਗੀ ਕਾਰਵਾਈ : ਥਾਣਾ ਮੁਖੀ
ਥਾਣਾ ਥਰਮਲ ਪੁਲਸ ਦੇ ਮੁਖੀ ਸ਼ਿਵਚੰਦ ਦਾ ਕਹਿਣਾ ਹੈ ਕਿ ਜਿਸ ਲਡ਼ਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਉਹ ਅਜੇ ਹਸਪਤਾਲ ਵਿਚ ਦਾਖਲ ਹੈ। ਜਾਂਚ ਅਧਿਕਾਰੀ ਜਾ ਕੇ ਲÎਡ਼ਕੀ ਦਾ ਬਿਆਨ ਲਵੇਗਾ ਅਤੇ ਉਸ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ, ਜਿਸ ਲਈ ਕੁਝ ਸਮਾਂ ਲੱਗ ਸਕਦਾ ਹੈ।
ਬਿਜਲੀ ਗਰਿੱਡ ਸਮਾਧ ਭਾਈ ’ਤੇ ਹਮਲੇ ਦਾ ਦੋਸ਼ੀ ਭਗੌਡ਼ਾ ਕਾਬੂ
NEXT STORY