ਮੋਗਾ, (ਆਜ਼ਾਦ)- ਪਾਵਰਕੱਟ ਨੂੰ ਲੈ ਕੇ ਸਮਾਧ ਭਾਈ ਦੇ ਪਾਵਰ ਗਰਿੱਡ ’ਤੇ 23 ਜੁਲਾਈ 2012 ਦੀ ਰਾਤ ਸਮੇਂ ਵੱਖ-ਵੱਖ ਜਥੇਬੰਦੀਆਂ ਵੱਲੋਂ ਦਰਸ਼ਨ ਸਿੰਘ ਉਰਫ ਘਡ਼ਿੰਗ ਨਿਵਾਸੀ ਪਿੰਡ ਸਮਾਧ ਭਾਈ ਦੀ ਅਗਵਾਈ ਹੇਠ ਹਮਲਾ ਕੀਤਾ ਗਿਆ ਸੀ ਅਤੇ ਇੱਟਾ ਪੱਥਰ ਮਾਰ ਕੇ ਗਰਿੱਡ ਦੇ ਸ਼ੀਸ਼ੇ ਤੋਡ਼ੇ ਗਏ ਸਨ। ਇਸ ਸਬੰਧ ’ਚ ਬਾਘਾਪੁਰਾਣਾ ਪੁਲਸ ਵੱਲੋਂ ਹਰਬੰਸ ਸਿੰਘ ਐੱਸ. ਐੱਸ. ਏ. 132 ਕੇ. ਵੀ. ਸਮਾਧ ਭਾਈ ਗਰਿੱਡ ਦੀ ਸ਼ਿਕਾਇਤ ’ਤੇ ਦਰਸ਼ਨ ਸਿੰਘ ਘਡ਼ਿੰਗ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਉਕਤ ਮਾਮਲੇ ’ਚ ਹਰਬੰਸ ਸਿੰਘ ਨੇ ਪੁਲਸ ਨੂੰ ਦੱਸਿਆ ਸੀ ਕਿ 23 ਜੁਲਾਈ 2012 ਨੂੰ ਰਾਤ ਸਮੇਂ ਬਿਜਲੀ ਕਟ ਲਾ ਜੋ 11.30 ਤੱਕ ਸੀ। ਇਸ ਦੌਰਾਨ ਪਿੰਡ ਦੇ ਲੋਕ ਇੱਕਠੇ ਹੋ ਕੇ ਆਏ ਅਤੇ ਉਨ੍ਹਾਂ ਮੈਨੂੰ ਬਿਜਲੀ ਕੱਟ ਬਾਰੇ ਪੁੱਛਿਆ ਤਾਂ ਮੈਂ ਕਿਹਾ ਇਹ ਪਟਿਆਲਾ ’ਤੇ ਆਏ ਆਦੇਸ਼ਾਂ ਅਨੁਸਾਰ ਲਾਇਆ ਗਿਆ ਹੈ। ਜਿਸ ’ਤੇ ਲੋਕ ਭਡ਼ਕ ਗਏ ਤੇ ਉਨ੍ਹਾਂ ਇੱਟਾ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਮੈਂ ਕਮਰੇ ’ਚ ਲੁਕ ਕੇ ਆਪਣੀ ਜਾਨ ਬਚਾਈ। ਉੱਚ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕੀਤਾ।
ਉਕਤ ਮਾਮਲੇ ’ਚ ਦਰਸ਼ਨ ਸਿੰਘ ਘਡ਼ਿੰਗ ਨੂੰ ਭਗੌਡ਼ਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਨੂੰ ਸੀ. ਆਈ. ਏ. ਸਟਾਫ ਮੋਗਾ ਵੱਲੋਂ ਕਾਬੂ ਕੀਤਾ ਗਿਆ ਅਤੇ ਅੱਜ ਉਸਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸਨੂੰ ਜੁਡੀਸ਼ਿਅਲ ਹਿਰਾਸਤ ਭੇਜਣ ਦਾ ਆਦੇਸ਼ ਦਿੱਤਾ।
28 ਮੋਗਾ 26
ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
NEXT STORY