ਜਗਰਾਓਂ - ਜਗਰਾਓਂ ਦੇ ਪਿੰਡ ਹਠੂਰ 'ਚ ਬੁੱਧਵਾਰ ਸਵੇਰੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਤੀ-ਪਤਨੀ ਨੂੰ ਇਕ ਹੀ ਪੱਖੇ ਨਾਲ ਲਾਏ ਫਾਹੇ ਨਾਲ ਝੂਲਦੇ ਮਿਲਣ ਦੀ ਸੂਚਨਾ ਮਿਲੀ। ਉਨ੍ਹਾਂ ਦੇ ਆਤਮ-ਹੱਤਿਆ ਕਿਉਂ ਕੀਤੀ ਇਸਦੇ ਕਾਰਨਾਂ ਦਾ ਹੱਲੇ ਤੱਕ ਪਤਾ ਨਹੀਂ ਲੱਗਾ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ ਅਤੇ ਮ੍ਰਿਤਕ ਲੜਕੀ 7 ਮਹੀਨੇ ਦੀ ਗਰਭਵਤੀ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪਿੰਡ ਹਠੂਰ ਦੇ ਗੁਰਦੀਪ ਸਿੰਘ (30) ਅਤੇ ਉਸਦੀ ਪਤਨੀ ਹਰਮੀਤ (25) ਦੀ ਲਾਸ਼ ਨੂੰ ਘਰ ਦੇ ਬਰਾਂਡੇ 'ਚ ਗਾਡਰ ਦੀ ਹੁਕ ਨਾਲ ਲਟਕਦੇ ਦੇਖ ਗੁਰਦੀਪ ਦੀ ਮਾਤਾ ਦੇ ਹੋਸ਼ ਉਡ ਗਏ। ਮਾਤਾ ਦੀ ਰੋਣ ਦੀਆਂ ਆਵਾਜ਼ਾਂ ਸੁਣ ਕੇ ਗੁਆਂਢੀ ਇਕੱਠੇ ਹੋਏ ਤਾਂ ਉਨ੍ਹਾਂ ਦੀਆਂ ਅੱਖਾਂ ਖੁਲੀਆਂ ਦੀਆਂ ਖੁਲੀਆਂ ਹੀ ਰਹਿ ਗਈਆਂ।
ਗੁਆਂਢੀਆਂ ਨੇ ਕਿਹਾ ਕਿ ਇਕ ਸਾਲ ਪਹਿਲਾਂ ਹੀ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ, ਖਵਾਇਸ਼ਾਂ ਵੀ ਅੱੱਜੇ ਪੂਰੀਆਂ ਨਹੀਂ ਸੀ ਕੀਤੀਆਂ ਅਤੇ ਉਨ੍ਹਾਂ ਨੇ ਇਹ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੌਕੇ 'ਤੇ ਪਹੁੰਚੇ ਪਿੰਡ ਦੇ ਸਰਪੰਚ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਜ਼ਿਮੀਂਦਾਰਾਂ ਦਾ ਇਹ ਲੜਕਾ ਸਾਡੇ ਗੁਆਂਢ 'ਚ ਹੀ ਰਹਿੰਦਾ ਹੈ। ਇਹ ਖੇਤੀਬਾੜੀ ਦੇ ਨਾਲ-ਨਾਲ ਡਰਾਇਵਰ ਦਾ ਕੰਮ ਵੀ ਕਰਦਾ ਸੀ। ਇਸਦੇ ਪਿਤਾ ਜੀ ਵੀ ਆਪਣਾ ਟਰੱਕ ਚਲਾਉਂਦੇ ਹਨ। ਬੀਤੀ ਰਾਤ ਪਿਤਾ ਟਰੱਕ ਲੈ ਕੇ ਗਿਆ ਹੋਇਆ ਸੀ ਅਤੇ ਇਨ੍ਹਾਂ ਦੋਵਾਂ ਤੋਂ ਇਲਾਵਾ ਘਰ 'ਚ ਮਾਤਾ ਸੀ। ਪੁਲਸ ਮੌਤ ਦੇ ਕਾਰਨਾਂ ਦਾ ਪਤਾ ਲਾਉਣ 'ਚ ਲੱਗੀ ਹੋਈ ਹੈ।
ਮਾਂ-ਪੁੱਤ ਦੇ 3 ਕਾਤਲਾਂ ਨੂੰ ਉਮਰ ਕੈਦ ਤੇ ਜੁਰਮਾਨਾ, ਤੇਜਧਾਰ ਹੱਥਿਆਰਾ ਨਾਲ ਕੀਤਾ ਸੀ ਕਤਲ
NEXT STORY