ਅਬੋਹਰ (ਰਹੇਜਾ) - ਪਿੰਡ ਆਲਮਗੜ ਵਾਸੀ 'ਚ ਮਾਨਸਿਕ 'ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਵੱਲੋਂ ਸ਼੍ਰੀਗੰਗਾਨਗਰ ਰੇਲਵੇ ਫਾਟਕ ਤੋਂ ਕੁਝ ਦੂਰੀ 'ਤੇ ਰੇਲਗੱਡੀ ਦੇ ਅੱਗੇ ਛਲਾਂਗ ਲਾ ਕੇ ਖੂਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਦੁਪਹਿਰ ਆਲਮਗੜ੍ਹ ਵਾਸੀ ਅਤੇ ਟੇਲਰ ਦਾ ਕੰਮ ਕਰਨ ਵਾਲੇ ਕਰੀਬ 60 ਸਾਲਾਂ ਲਾਲਚੰਦ ਨੇ ਰਾਮਨਗਰ ਤੋਂ ਕੁਝ ਦੂਰੀ 'ਤੇ ਅੰਬਾਲਾ ਤੋਂ ਸ਼੍ਰੀਗੰਗਾਨਗਰ ਜਾਣ ਵਾਲੀ ਇੰਟਰਸੀਟੀ ਗੱਡੀ ਦੇ ਅੱਗੇ ਛਲਾਂਗ ਲਾ ਕੇ ਖੂਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਦੇ ਵਧਾਵਾ ਰਾਮ, ਹੰਸਰਾਮ, ਬਲਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਮੈਂਬਰ ਸੋਨੂੰ ਅਤੇ ਮੋਨੂੰ ਗਰੋਵਰ, ਬਿਟੂ, ਸੰੇਜੈ ਦੇ ਸਹਿਯੋਗ ਨਾਲ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਗਈ।
ਐੱਸ. ਟੀ. ਐੱਫ. ਨੇ ਟ੍ਰੈਪ ਲਗਾ ਕੇ ਹੈਰੋਇਨ ਤਸਕਰ ਕੀਤਾ ਕਾਬੂ
NEXT STORY