ਸਮਰਾਲਾ (ਗਰਗ) : ਪਿੰਡ ਬਰਧਾਲਾ ਦੇ ਲਾਪਤਾ ਹੋਏ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਲਾਸ਼ ਮਿਲਣ ਤੋਂ ਬਾਅਦ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਅੱਜ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਪਿੰਡ ਵਾਸੀਆਂ ਨੇ ਖੰਨਾ-ਸਮਰਾਲਾ ਸੜਕ 'ਤੇ ਪੁਲਸ ਚੌਂਕੀ ਦੇ ਸਾਹਮਣੇ ਰੱਖ ਕੇ ਕਰੀਬ ਇਕ ਘੰਟਾ ਜਾਮ ਲਗਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਹੀ ਲਾਸ਼ ਦਾ ਸੰਸਕਾਰ ਕੀਤਾ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਬਰਧਾਲਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਪਿਛਲੇ ਕਈ ਦਿਨ ਤੋਂ ਲਾਪਤਾ ਸੀ, ਜਿਸਦੀ ਲਾਸ਼ ਭਾਖੜਾ ਨਹਿਰ ਖਨੌਰੀ ਕੋਲੋਂ ਮਿਲੀ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਭਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਸ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਪਿਛਲੇ ਕੁੱਝ ਦਿਨਾਂ ਤੋਂ ਬਹੁਤ ਤੰਗ ਪ੍ਰੇਸ਼ਾਨ ਕਰ ਰਹੀ ਸੀ। ਕੁੱਝ ਸਮਾਂ ਪਹਿਲਾਂ ਉਹ ਇਕ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ। ਉਸ ਪੰਪ 'ਤੇ ਕਈ ਮਹੀਨੇ ਪਹਿਲਾਂ ਲੁੱਟ-ਖੋਹ ਦੀ ਘਟਨਾ ਵਾਪਰੀ ਸੀ ਅਤੇ ਪੰਪ ਦੇ ਮਾਲਕਾਂ ਨੇ ਲੁੱਟ ਦਾ ਦੋਸ਼ ਗੁਰਪ੍ਰੀਤ ਸਿੰਘ ਦੇ ਸਿਰ 'ਤੇ ਮੜ ਦਿੱਤਾ ਸੀ। ਉਸ ਸਮੇਂ ਵੀ ਚੌਂਕੀ ਪੁਲਸ ਨੇ ਮ੍ਰਿਤਕ ਨੂੰ ਅਨੇਕਾਂ ਤਸੀਹੀਏ ਦਿੱਤੇ ਸਨ ਪਰ ਪੁਲਸ ਦੇ ਹੱਥ ਕੁਝ ਨਹੀਂ ਸੀ ਲੱਗਾ।
ਉਨ੍ਹਾਂ ਕਿਹਾ ਕਿ ਉਹ ਮਹੀਨਾ ਭਰ ਆਪਣੇ ਲੜਕੇ ਦਾ ਇਲਾਜ਼ ਕਰਵਾਉਂਦੇ ਰਹੇ ਅਤੇ ਹੁਣ ਕਿਤੇ ਉਹ ਕੰਮ ਕਰਨ ਲੱਗਾ ਸੀ ਪਰ ਚੌਕੀ ਬਰਧਾਲਾਂ ਦੀ ਪੁਲਸ ਨੇ ਉਸ ਨੂੰ ਫਿਰ ਬੁਲਾ ਕੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੰਪ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਡਕੈਤੀ ਉਸ 'ਚੋਂ ਹੀ ਕੱਢਣੀ ਹੈ। ਪੁਲਸ ਅਤੇ ਮਾਲਕਾਂ ਤੋਂ ਪ੍ਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਬੱਸੀ ਪਠਾਨਾ ਨੇੜੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮ੍ਰਿਤਕ ਦੀ ਲਾਸ਼ ਮਿਲਣ ਤੋਂ ਬਾਅਦ ਬਸੀ ਪਠਾਣਾ ਦੀ ਪੁਲਸ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਕਥਿਤ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਸੀ।
ਰੈਫਰੈਂਡਮ 2020 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕੇਜਰੀਵਾਲ : ਕੈਪਟਨ
NEXT STORY