ਹਾਜੀਪੁਰ, (ਜੋਸ਼ੀ)- ਪਿੰਡ ਸਹੋੜਾ-ਕੰਡੀ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਤਿਲਕ ਰਾਜ ਪੁੱਤਰ ਊਧੋ ਰਾਮ ਪਿੰਡ ਸਹੋੜਾ-ਕੰਡੀ ਨੇ ਪ੍ਰੇਸ਼ਾਨ ਰਹਿਣ ਕਰ ਕੇ ਅੱਜ ਆਪਣੇ ਘਰ ਵਿਚ ਹੀ ਫਾਹਾ ਲੈ ਲਿਆ ਤੇ ਉਸ ਦੀ ਮੌਤ ਹੋ ਗਈ।
ਇਸ ਘਟਨਾ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਮਿਲਦਿਆਂ ਹੀ ਐੱਸ. ਐੱਚ. ਓ. ਲੋਮੇਸ਼ ਸ਼ਰਮਾ ਦੇ ਹੁਕਮਾਂ 'ਤੇ ਏ. ਐੱਸ. ਆਈ. ਦਲਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਤਿਲਕ ਰਾਜ ਦੇ ਪੁੱਤਰ ਸੁਰਿੰਦਰ ਪਾਲ ਦੇ ਬਿਆਨਾਂ 'ਤੇ ਧਾਰਾ 174 ਦੀ ਲੋੜੀਂਦੀ ਕਾਰਵਾਈ ਪਿੱਛੋਂ ਲਾਸ਼ ਦਾ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਰਾਈਸ ਮਿੱਲ 'ਚ ਕਰੋੜਾਂ ਦੇ ਘਪਲੇ ਦਾ ਮਾਮਲਾ : ਬੈਂਕ, ਫੂਡ ਸਪਲਾਈ, ਵੇਅਰ ਹਾਊਸ ਤੇ ਆੜ੍ਹਤੀਆਂ 'ਚ ਫਸੇ ਸਿੰਙ
NEXT STORY